ਬੀਕੇਯੂ ਏਕਤਾ ਉਗਰਾਹਾਂ ਵੱਲੋਂ ਬਰਨਾਲਾ ਸਮਾਗਮ ਸਬੰਧੀ ਲਾਮਬੰਦੀ
09:36 AM Jun 05, 2024 IST
Advertisement
ਲਹਿਰਾਗਾਗਾ:
Advertisement
ਨੇੜਲੇ ਪਿੰਡ ਸੰਗਤਪੁਰਾ ਵਿੱਚ ਸਾਥੀ ਭਾਨ ਸਿੰਘ ਸੰਗਤਪੁਰਾ ਉਗਰਾਹਾਂ ਜਥੇਬੰਦੀ ਦੇ ਜੁਝਾਰੂ ਵਰਕਰ ਦੇ ਭੋਗ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਲਹਿਰਾਗਾਗਾ ਬਲਾਕ ਦੀਆਂ ਪਿੰਡ ਇਕਾਈਆਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਸੰਗਤਪੁਰਾ ਵਿੱਚ ਹੋਈ। ਅਜੋਕੀ ਲੋਕ ਦਰਦੀਂ ਪੰਜਾਬੀ ਕਵਿਤਾ ਦੀ ਰੂਹ ਸੁਰਜੀਤ ਪਾਤਰ ਦੀ ਅਦਬੀ ਸ਼ਾਨ ਨੂੰ ਸਮਰਪਿਤ ਲੋਕ ਸ਼ਰਧਾਂਜਲੀ ਅਤੇ ਸਨਮਾਨ ਸੰਗਤ ਦੀਆਂ ਤਿਆਰੀਆਂ ਲਈ ਇਕਾਈਆਂ ਨੂੰ ਲਾਮਬੰਦ ਕੀਤਾ। ਇਹ ਪ੍ਰੋਗਰਾਮ 9 ਜੂਨ ਨੂੰ ਬਰਨਾਲਾ ਦੀ ਅਨਾਜ ਮੰਡੀ ਵਿੱਚ ਸਵੇਰੇ 11 ਵਜੇ ਹੋਵੇਗਾ। -ਪੱਤਰ ਪ੍ਰੇਰਕ
Advertisement
Advertisement