For the best experience, open
https://m.punjabitribuneonline.com
on your mobile browser.
Advertisement

ਲੋਕ ਚੇਤਨਾ ਮੰਚ ਵੱਲੋਂ ਬਰਸੀ ਸਮਾਗਮ ਦੀ ਲਾਮਬੰਦੀ

07:06 AM Nov 21, 2024 IST
ਲੋਕ ਚੇਤਨਾ ਮੰਚ ਵੱਲੋਂ ਬਰਸੀ ਸਮਾਗਮ ਦੀ ਲਾਮਬੰਦੀ
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਨਵੰਬਰ
ਲੋਕ ਚੇਤਨਾ ਮੰਚ, ਲਹਿਰਾਗਾਗਾ ਦੀ ਮੀਟਿੰਗ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਮੰਚ ਦੇ ਸਰਗਰਮ ਆਗੂ ਤੇ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਤਤਕਾਲੀ ਪ੍ਰਧਾਨ ਮਰਹੂਮ ਨਾਮਦੇਵ ਭੁਟਾਲ ਦੇ 24 ਨਵੰਬਰ ਨੂੂੰ ਹੋਣ ਵਾਲੇ ਬਰਸੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਤੇ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਸਾਥੀ ਨਾਮਦੇਵ ਦੀ ਬਰਸੀ ਦਾ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਭੁਟਾਲ ਕਲਾਂਦੇ ਕਮਿਊਨਟੀ ਹਾਲ ਵਿੱਚ ਸਵੇਰੇ 10 ਵਜੇ ਹੋਵੇਗਾ। ਇਸ ਮੌਕੇ ਸਾਥੀ ਨਾਮਦੇਵ ਦੇ ਪਰਿਵਾਰ ਵੱਲੋਂ ਪਿੰਡ ਭੁਟਾਲ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਸਾਰੀਆਂ ਜਮਾਤਾਂ ਵਿੱਚੋਂ ਪਹਿਲੇ, ਦੂਜੇ ਤੇ ਤੀਜੇ ਨੰਬਰ ‘ਤੇ ਆਉਣ ਵਾਲੇ ਬੱਚਿਆਂ ਨੂੂੰ ਨਾਮਦੇਵ ਯਾਦਗਾਰੀ ਸਨਮਾਨ-ਪੱਤਰ ਅਤੇ ਨਕਦ ਰਾਸ਼ੀ ਭੇਟ ਕੀਤੀ ਜਾਵੇਗੀ। ਪਰਿਵਾਰ ਵੱਲੋਂ ਸਾਥੀ ਨਾਮਦੇਵ ਦੀ ਯਾਦ ਵਿੱਚ ਇਹ ਇਨਾਮ ਸਨਮਾਨ ਹਰ ਸਾਲ ਪ੍ਰਦਾਨ ਕੀਤੇ ਜਾਇਆ ਕਰਨਗੇ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਨਾਲ ਮਿਲ ਕੇ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਮੰਚ ਦੇ ਸੀਨੀਅਰ ਆਗੂ ਮਾਸਟਰ ਰਘਬੀਰ ਭੁਟਾਲ ਤੇ ਜਗਦੀਸ਼ ਪਾਪੜਾ ਨੇ ਬਰਸੀ ਸਮਾਗਮਸਮੂਹ ਜਥੇਬੰਦੀਆਂ ਦੇ ਕਾਰਕੁਨ ਤੇ ਆਗੂ ਸ਼ਰਧਾਂਜਲੀ ਭੇਟ ਕਰਨਗੇ।

Advertisement

Advertisement
Advertisement
Author Image

Advertisement