ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਂਝੀ ਸੰਗਰਾਮ ਰੈਲੀ ਸਬੰਧੀ ਲਾਮਬੰਦੀ ਮੀਟਿੰਗਾਂ

08:45 AM May 25, 2024 IST
ਲੋਕਾਂ ਨੂੰ ਲਾਮਬੰਦ ਕਰਦੇ ਹੋਏ ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਭਗਵਾਨ ਸਿੰਘ। -ਫੋਟੋ: ਭਾਰਦਵਾਜ

ਪੱਤਰ ਪ੍ਰੇਰਕ
ਲਹਿਰਾਗਾਗਾ, 24 ਮਈ
ਬਰਨਾਲਾ ਵਿੱਚ 26 ਮਈ ਨੂੰ ਕੀਤੀ ਜਾ ਰਹੀ ਲੋਕ ਸੰਗਰਾਮ ਰੈਲੀ ਦੀਆਂ ਤਿਆਰੀਆਂ ਸਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ, ਜ਼ਿਲ੍ਹਾ ਆਗੂ ਗੋਪੀ ਗਿਰ ਕੱਲਰਭੈਣੀ ਦੀ ਅਗਵਾਈ ਹੇਠ ਡੇਢ ਦਰਜਨ ਪਿੰਡਾਂ ਚੰਗਾਲੀਵਾਲਾ, ਗੰਢੂਆਂ, ਸੰਗਤਪੁਰਾ, ਦੌਲਾ ਸਿੰਘ ਵਾਲਾ, ਭਾਠੂਆਂ, ਗੋਬਿੰਦਪੁਰਾ ਪਾਪੜਾ, ਲੇਹਲ ਕਲਾਂ ਅਤੇ ਲੇਹਲ ਖੁਰਦ ਸਣੇ ਹੋਰਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਇਹ ਵੋਟਾਂ ਲੋਕਾਂ ਨੂੰ ਪਾੜਣ-ਵੰਡਣ ਅਤੇ ਅਸਲ ਮੁੱਦਿਆਂ ਨੂੰ ਰੋਲਣ ਲਈ ਹਾਕਮ ਜਮਾਤਾਂ ਦਾ ਖਤਰਨਾਕ ਹਥਿਆਰ ਹੈ। ਉਨ੍ਹਾਂ ਕਿਹਾ ਕਿ ਲੋਕ ਹੱਕਾਂ ਦੀ ਸੁਣਵਾਈ ਤਾਂ ਸੰਘਰਸ਼ਾਂ ਦੇ ਏਕੇ ਦੇ ਜ਼ੋਰ ’ਤੇ ਹੁੰਦੀ ਹੈ। ਇਸ ਲਈ ਚੋਣਾਂ ਤੋਂ ਝਾਕ ਮੁਕਾ ਕੇ ਲੋਕ ਏਕੇ ਤੇ ਸੰਘਰਸ਼ ਦੇ ਜ਼ੋਰ ਆਪਣੀ ਪੁੱਗਤ ਤੇ ਵੁੱਕਤ ਬਣਾਉਣ ਦੇ ਰਾਹ ਪੈਣ। ਇਸ ਮੌਕੇ ਇਲਾਕੇ ਦੇ ਆਗੂ ਬਲਵਿੰਦਰ ਸਿਘ ਕਲਰ ਭੈਣੀ, ਲੀਲਾ ਸਿੰਘ ਢੀਂਡਸਾ, ਪਰਮਜੀਤ ਕੌਰ ਸਲੇਮਗੜ੍ਹ, ਗੁਰਜੰਟ ਸਿੰਘ ਲਹਿਲ ਕਲਾਂ ਅਤੇ ਗੁਰਮੀਤ ਸਿੰਘ ਸ਼ੇਰਗੜ੍ਹ ਵੀ ਹਾਜ਼ਰ ਸਨ। ਉਨ੍ਹਾਂ ਖੇਤ ਮਜ਼ਦੂਰਾਂ ਨੂੰ ਪਰਿਵਾਰਾਂ ਸਣੇ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

Advertisement

Advertisement
Advertisement