ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਗਾ ਕਨਵੈਨਸ਼ਨ ਲਈ ਲਾਮਬੰਦੀ

07:02 AM Jul 06, 2024 IST

ਪੱਤਰ ਪ੍ਰੇਰਕ
ਲੌਂਗੋਵਾਲ, 5 ਜੁਲਾਈ
ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਇੱਥੇ ਔਰਤ ਵਿੰਗ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਹਰੇ ਇਨਕਲਾਬ ਦੇ ਸਾਮਰਾਜੀ ਖੇਤੀ ਮਾਡਲ ਨੇ ਪੰਜਾਬ ਨੂੰ ਕਰਜ਼ੇ ਅਤੇ ਖੁਦਕੁਸ਼ੀਆਂ ਦਿੱਤੀਆਂ ਹਨ। ਇਸ ਮਾਡਲ ਦਾ ਔਰਤਾਂ ’ਤੇ ਵੱਡੀ ਪੱਧਰ ’ਤੇ ਮਾੜਾ ਅਸਰ ਪਿਆ। 2005 ਵਿੱਚ ਬਠਿੰਡਾ ਜ਼ਿਲ੍ਹੇ ਵਿੱਚ 23 ਅਤੇ ਸੰਗਰੂਰ ਜ਼ਿਲ੍ਹੇ ਵਿੱਚ 33 ਕਿਸਾਨ ਔਰਤਾਂ ਨੇ ਖੁਦਕੁਸ਼ੀ ਕੀਤੀ। ਕਿਸਾਨ ਔਰਤਾਂ ਦੇ ਖੁਦਕੁਸ਼ੀ ਦੇ ਅੰਕੜੇ ਜਾਹਿਰ ਨਹੀਂ ਕੀਤੇ ਜਾਂਦੇ , ਕਿਉਂਕਿ ਔਰਤਾਂ ਨੂੰ ਕਿਸਾਨ ਮੰਨਿਆ ਹੀ ਨਹੀਂ ਜਾਂਦਾ। ਤਾਜ਼ਾ ਅੰਕੜਿਆਂ ਅਨੁਸਾਰ ਹੁਣ ਵੀ 100 ਕਿਸਾਨ ਔਰਤਾਂ ਪਿੱਛੇ ਅੱਠ ਕਿਸਾਨ ਔਰਤਾਂ ਖੁਦਕੁਸ਼ੀ ਕਰ ਰਹੀਆਂ ਹਨ। ਇਸ ਕਰਕੇ ਹਰੇ ਇਨਕਲਾਬ ਦੇ ਸਾਮਰਾਜੀ ਖੇਤੀ ਮਾਡਲ ਨੂੰ ਬਦਲ ਕੇ ਮਨੁੱਖ ਤੇ ਕੁਦਰਤ ਪੱਖੀ ਹੰਡਣਸਾਰ ਖੇਤੀ ਮਾਡਲ ਬਣਾਉਣ ਲਈ ਔਰਤਾਂ ਨੂੰ ਲਾਮਵੰਦ ਕਰਨ ਲਈ 15 ਜੁਲਾਈ ਨੂੰ ਮੋਗੇ ਵਿਖੇ ਕਨਵੈਨਸ਼ਨ ਰੱਖੀ ਗਈ ਹੈ ਅਤੇ ਉਸ ਵਿੱਚ ਪਹੁੰਚਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਾਰਿਆਂ ਨੂੰ ਕਨਵੈਨਸ਼ਨ ਵੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਤੇ ਔਰਤ ਵਿੰਗ ਦੇ ਜ਼ਿਲ੍ਹਾ ਆਗੂ ਹਰਦਿਆਲ ਕੌਰ ਬਹਾਦਰਪੁਰ, ਜਸਵੀਰ ਕੌਰ ਲੌਂਗੋਵਾਲ, ਮਨਜੀਤ ਕੌਰ ਦੁੱਲਟ ,ਕਰਨੈਲ ਕੌਰ ,ਨਿੱਕੀ ਕੌਰ, ਗੁਰਮੀਤ ਕੌਰ ਸ਼ਾਮਲ ਸਨ।

Advertisement

Advertisement