For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀ ਵੱਲੋਂ ਭਾਰਤ ਬੰਦ ਲਈ ਲਾਮਬੰਦੀ

07:20 AM Feb 05, 2024 IST
ਕਿਸਾਨ ਜਥੇਬੰਦੀ ਵੱਲੋਂ ਭਾਰਤ ਬੰਦ ਲਈ ਲਾਮਬੰਦੀ
ਪਿੰਡ ਦਾਊਮਾਜਰਾ ਵਿੱਚ ਮੀਟਿੰਗ ਕਰਦੇ ਹੋਏ ਬੀਕੇਯੂ ਰਾਜੇਵਾਲ ਦੇ ਕਾਰਕੁਨ। -ਫੋਟੋ: ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 4 ਫਰਵਰੀ
16 ਫਰਵਰੀ ਨੂੰ ਮੁਕੰਮਲ ਪੇਂਡੂ ਭਾਰਤ ਬੰਦ ਤਹਿਤ ਲੋਕ ਕੇਂਦਰ ਸਰਕਾਰ ਦੇ ਨੱਕ ਵਿਚ ਦਮ ਲਿਆ ਦੇਣਗੇ। ਇਹ ਗੱਲਾਂ ਨੇੜਲੇ ਪਿੰਡ ਦਾਊਮਾਜਰਾ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਅਤੇ ਗੁਰਦੀਪ ਸਿੰਘ ਦਾਊਮਾਜਰਾ ਜਨਰਲ ਸਕੱਤਰ ਬਲਾਕ ਦੋਰਾਹਾ ਨੇ ਮੀਟਿੰਗ ਦੌਰਾਨ ਕਹੀਆਂ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ‘ਤੇ 16 ਫਰਵਰੀ ਨੂੰ ਭਾਰਤ ਮੁਕੰਮਲ ਤੌਰ ਤੇ ਪੇਂਡੂ ਭਾਰਤ ਬੰਦ ਹੋਵੇਗਾ। ਸਾਰੀਆਂ ਕਿਸਾਨ-ਮਜ਼ਦੂਰ, ਵਿਦਿਆਰਥੀ, ਨੌਜਵਾਨ, ਡਰਾਈਵਰਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਤਹਿਸੀਲ ਪੱਧਰ ’ਤੇ ਸਾਂਝੀਆਂ ਮੀਟਿੰਗਾਂ ਕਰਕੇ 9 ਫਰਵਰੀ ਨੂੰ ਤਹਿਸੀਲ ਪੱਧਰ ‘ਤੇ ਰੋਸ ਮਾਰਚ ਕਰਕੇ ਪੇਂਡੂ ਭਾਰਤ ਬੰਦ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਬੰਦ ਮੁੜ ਤੋਂ ਦਿੱਲੀ ਅੰਦੋਲਨ ਦੀ ਤਰਜ਼ ‘ਤੇ ਸਾਰੇ ਭਾਈਚਾਰਿਆਂ ਦਾ ਸਮਰਥਨ ਹਾਸਲ ਕਰਕੇ ਕੇਂਦਰ ਦੀ ਅੰਨ੍ਹੀ ਬੋਲੀ ਵਜ਼ਾਰਤ ਨੂੰ ਜਗਾਉਣ ਦਾ ਕੰਮ ਕਰੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜਥੇਬੰਦੀਆਂ ਦਾ ਸਾਥ ਦਿਓ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ ਵੱਖ ਕਿਸਾਨ ਆਗੂਆਂ ਵਿਚ ਗੁਰਪ੍ਰੀਤ ਸਿੰਘ ਧਮੋਟ ਕਲਾਂ, ਗੁਰਮੇਲ ਸਿੰਘ, ਮਾਸਟਰ ਗੁਰਦੀਪ ਸਿੰਘ ਸਿਹੋੜਾ, ਕੁਲਵਿੰਦਰ ਸਿੰਘ ਪੂਰਬਾ, ਜਗਦੇਵ ਸਿੰਘ ਮੁੱਤਿਉਂ, ਬਾਬਾ ਸੁੱਖਾ ਸੰਗਤਪੁਰਾ, ਬੂਟਾ ਸਿੰਘ ਬਗਲੀ ਕਲਾਂ, ਭਿੰਦਰ ਸਿੰਘ ਬੀਜਾ, ਜਤਿੰਦਰ ਸਿੰਘ ਖੱਟੜਾ, ਨਾਰੰਗ ਸਿੰਘ ਬੁੱਗਾ, ਅਮਨਦੀਪ ਸਿੰਘ ਚੀਮਾ, ਬਲਰਾਜ ਸਿੰਘ ਧਾਲੀਵਾਲ, ਹਰਵੀਰ ਸਿੰਘ, ਸੁਰਿੰਦਰ ਸਿੰਘ, ਗੁਰਚਰਨ ਸਿੰਘ ਮੌਜੂਦ ਸਨ।

Advertisement

Advertisement
Advertisement
Author Image

Advertisement