ਦੁਕਾਨ ਦੇ ਤਾਲੇ ਤੋੜ ਕੇ ਮੋਬਾਈਲ ਚੋਰੀ
07:16 AM Dec 02, 2024 IST
ਪੱਤਰ ਪ੍ਰੇਰਕ
ਕਾਲਾਂਵਾਲੀ, 1 ਦਸੰਬਰ
ਇਥੇ ਅਣਪਛਾਤੇ ਚੋਰਾਂ ਨੇ ਆਰਾ ਰੋਡ ’ਤੇ ਇਕ ਮੋਬਾਈਲ ਦੀ ਦੁਕਾਨ ਦੇ ਤਾਲੇ ਤੋੜ ਕੇ ਬੀਤੀ ਉਥੋਂ ਹਜ਼ਾਰਾਂ ਰੁਪਏ ਦੇ ਮੋਬਾਈਲ ਫੋਨ ਚੋਰੀ ਕਰ ਲਏ। ਸੂਚਨਾ ਮਿਲਣ ’ਤੇ ਕਾਲਾਂਵਾਲੀ ਪੁਲੀਸ ਚੌਕੀ ਦੇ ਇੰਚਾਰਜ ਰਾਮ ਮੇਹਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਆਰਾ ਰੋਡ ’ਤੇ ਸਥਿਤ ਜੀਤ ਮੋਬਾਈਲ ਦੇ ਸੰਚਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਲੱਕੜਵਾਲੀ ਵਿੱਚ ਰਹਿੰਦਾ ਹੈ ਅਤੇ ਉਹ ਸ਼ਨਿਚਰਵਾਰ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਚਲਾ ਗਿਆ ਸੀ। ਉਸ ਨੂੰ ਗੁਆਂਢੀ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਉਹ ਦੁਕਾਨ ’ਤੇ ਪਹੁੰਚਿਆ ਤਾਂ ਦੁਕਾਨ ’ਚੋਂ ਕਰੀਬ ਅੱਠ ਤੋਂ ਦਸ ਪੁਰਾਣੇ ਮੋਬਾਈਲ ਅਤੇ ਤਿੰਨ ਦੇ ਕਰੀਬ ਨਵੇਂ ਮੋਬਾਈਲ ਗਾਇਬ ਸਨ ਜਿਨ੍ਹਾਂ ਦੀ ਕਾਮਤ ਕਰੀਬ 20 ਹਜ਼ਾਰ ਰੁਪਏ ਹੈ।
Advertisement
Advertisement