ਰਾਹਗੀਰ ਤੋਂ ਮੋਬਾਈਲ ਲੁੱਟਿਆ
07:08 AM Aug 07, 2023 IST
ਲੁਧਿਆਣਾ: ਥਾਣਾ ਫੋਕਲ ਪੁਆਇੰਟ ਦੇ ਇਲਾਕੇ ਏਅਰ ਪੋਰਟ ਰੋਡ ਸਾਹਨੇਵਾਲ ਵਿੱਚ ਦੋ ਨੌਜਵਾਨ ਇੱਕ ਰਾਹਗੀਰ ਤੋਂ ਮੋਬਾਈਲ ਫੋਨ ਲੁੱਟ ਕੇ ਲੈ ਗਏ ਹਨ। ਇਸ ਸਬੰਧੀ ਬਾਲਾ ਜੀ ਇੰਨਕਲੇਵ ਰਾਮਗੜ੍ਹ ਰੋਡ ਵਾਸੀ ਸ੍ਰੀਵਾਸਤਵ ਨੇ ਦੱਸਿਆ ਹੈ ਕਿ ਉਹ ਸਵੇਰੇ 9 ਵਜੇ ਦੇ ਕਰੀਬ ਪੈਂਦਲ ਹੀ ਏਅਰ ਪੋਰਟ ਸਾਹਨੇਵਾਲ ਸਾਈਡ ਨੂੰ ਜਾ ਰਿਹਾ ਸੀ ਤਾਂ ਰੇਲਵੇ ਲਾਈਨ ਏਅਰ ਪੋਰਟ ਸਾਹਨੇਵਾਲ ਕੋਲ ਇੱਕ ਮੋਟਰਸਾਈਕਲ ਸਪਲੈਂਡਰ ਤੇ ਦੋ ਲੜਕੇ ਆਏ ਤੇ ਹਥਿਆਰ ਦਿਖਾ ਕੇ ਉਸਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਉਸ ਦੱਸਿਆ ਕਿ ਉਸ ਵੱਲੋਂ ਆਪਣੇ ਤੌਰ ’ਤੇ ਪਤਾ ਕੀਤਾ ਹੈ ਕਿ ਇਹ ਲੁੱਟ ਸੋਨੂੰ ਕੁਮਾਰ ਪੁੱਤਰ ਪੱਪੂ ਸਾਹਨੀ ਅਤੇ ਰਵੀ ਕੁਮਾਰ ਵਾਸੀਆਨ ਗਲੀ ਨੰਬਰ 1 ਸਮਰਾਟ ਬਜਾਰ ਨੇੜੇ ਵੀਰ ਪੈਲਸ ਚੰਡੀਗੜ੍ਹ ਰੋਡ ਨੇ ਕੀਤੀ ਹੈ। ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਕੇਸ ਦਰਜ ਕਰ ਕੇ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement