For the best experience, open
https://m.punjabitribuneonline.com
on your mobile browser.
Advertisement

ਮਹਿਲਾ ਕੋਲੋਂ ਮੋਬਾਈਲ ਫੋਨ ਖੋਹਿਆ; ਦੋ ਕਾਬੂ

08:38 AM Jul 22, 2024 IST
ਮਹਿਲਾ ਕੋਲੋਂ ਮੋਬਾਈਲ ਫੋਨ ਖੋਹਿਆ  ਦੋ ਕਾਬੂ
Advertisement

ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 21 ਜੁਲਾਈ
ਪੁਲੀਸ ਨੇ ਫੈਕਟਰੀ ਵਿੱਚੋਂ ਕੰਮ ਤੋਂ ਪਰਤ ਰਹੀ ਮਹਿਲਾ ਕੋਲੋਂ ਦਾਤਰ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਹਰਪ੍ਰੀਤ ਕੌਰ ਪਤਨੀ ਬਚਿੱਤਰ ਸਿੰਘ ਵਾਸੀ ਬਿਧੀ ਚੰਦ ਕਾਲੋਨੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਫੈਕਟਰੀ ਵਿੱਚ ਆਪਣੀ ਡਿਊਟੀ ਖਤਮ ਕਰਕੇ ਵਾਪਸ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਸਨਅਤੀ ਖੇਤਰ ਦੇ ਜੀਕੋ ਪੈਟਰੋਲ ਪੰਪ ਨਜ਼ਦੀਕ ਪੁੱਜੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਉਸਨੂੰ ਰੋਕ ਕੇ ਦਾਤਰ ਦੀ ਨੋਕ ’ਤੇ ਉਸ ਕੋਲੋਂ ਮੋਬਾਈਲ ਫੋਨ ਖੋਹ ਲਿਆ ਗਿਆ। ਜਾਂਚ ਅਧਿਕਾਰੀ ਅਵਤਾਰ ਲਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਜੰਟ ਸਿੰਘ ਤੇ ਨਿਸ਼ਾਨ ਸਿੰਘ ਵਾਸੀ ਗੁਰੂ ਅਰਜਨ ਦੇਵ ਕਾਲੋਨੀ ਗੋਇੰਦਵਾਲ ਸਾਹਿਬ ਵਜੋਂ ਹੋਈ ਹੈ।

Advertisement
Advertisement
Author Image

Advertisement