For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਜੇਲ੍ਹ ’ਚੋਂ ਮੋਬਾਈਲ ਤੇ ਤੰਬਾਕੂ ਬਰਾਮਦ

08:09 AM Feb 16, 2024 IST
ਕੇਂਦਰੀ ਜੇਲ੍ਹ ’ਚੋਂ ਮੋਬਾਈਲ ਤੇ ਤੰਬਾਕੂ ਬਰਾਮਦ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 15 ਫਰਵਰੀ
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਟੀਮ ਵੱਲੋਂ ਤਲਾਸ਼ੀ ਲੈਣ ’ਤੇ ਇਕ ਮੋਬਾਈਲ ਸਣੇ ਹੋਰ ਇਤਰਾਜ਼ ਯੋਗ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ| ਜੇਲ੍ਹ ਥਾਣਾ ਦੇ ਪੁਲੀਸ ਅਹਿਕਾਰੀ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਇਸ ਸਬੰਧੀ ਅੱਜ ਇਥੇ ਦੱਸਿਆ ਕਿ ਜੇਲ੍ਹ ਦੇ ਕੈਦੀਆਂ ਤੋਂ ਇਕ ਮੋਬਾਈਲ ਤੋਂ ਇਲਾਵਾ 60 ਪੁੜੀਆਂ ਤੰਬਾਕੂ, ਬੀੜੀਆਂ ਦੇ 39 ਬੰਡਲ, ਚਾਰ ਹੀਟਰ ਚਾਰਜਰ, ਦੋ ਮੋਬਾਈਲ ਚਾਰਜਰ ਅਤੇ ਦੋ ਹੈੱਡ ਫੋਨ ਬਰਾਮਦ ਕੀਤੇ ਗਏ ਹਨ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਕੈਦੀ ਹਰਦੀਪ ਸਿੰਘ ਵਾਸੀ ਹਰੀਕੇ, ਹਰਜਿੰਦਰ ਸਿੰਘ ਜਿੰਦਰ ਵਾਸੀ ਹਮੀਰਾ ਅਤੇ ਪਵਨਦੀਪ ਸਿੰਘ ਟੀਟਾ ਵਾਸੀ ਦਾਰਾਪੁਰ (ਗੁਰਦਾਸਪੂਰ) ਖਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
Author Image

joginder kumar

View all posts

Advertisement