For the best experience, open
https://m.punjabitribuneonline.com
on your mobile browser.
Advertisement

ਮੋਬਾਈਲ ਤੇ ਮੋਟਰਸਾਈਕਲ ਖੋਹਿਆ

11:01 AM May 12, 2024 IST
ਮੋਬਾਈਲ ਤੇ ਮੋਟਰਸਾਈਕਲ ਖੋਹਿਆ
Advertisement

ਪਠਾਨਕੋਟ (ਪੱਤਰ ਪ੍ਰੇਰਕ): ਲੰਘੀ ਰਾਤ ਓਲਡ ਸ਼ਾਹਪੁਰ ਤੋਂ ਜੁਗਿਆਲ ਰੋਡ ’ਤੇ ਹਥਿਆਰਬੰਦ ਲੁਟੇਰੇ ਇੱਕ ਵਿਅਕਤੀ ਕੋਲੋਂ ਮੋਬਾਈਲ ਤੇ ਮੋਟਰਸਾਈਕਲ ਖੋਹ ਕੇ ਲੈ ਗਏ। ਵਾਰਦਾਤ ਦੌਰਾਨ ਜ਼ਖਮੀ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਪਛਾਣ ਰਾਜਿੰਦਰ ਕੁਮਾਰ ਵਜੋਂ ਦੱਸੀ ਗਈ ਹੈ। ਕਰਨੈਲ ਦਾਸ ਨੇ ਦੱਸਿਆ ਕਿ ਉਸ ਦਾ ਭਤੀਜਾ ਰਾਜਿੰਦਰ ਕੁਮਾਰ ਪਿੰਡ ਮਨਵਾਲ ਬਾਗ ’ਚ ਰੇਡੀਮੇਡ ਦਾ ਕਾਰੋਬਾਰ ਕਰਦਾ ਹੈ। ਲੰਘੀ ਰਾਤ ਉਹ ਇੱਕ ਵਾਰ ਘਰ ਆਉਣ ਮਗਰੋਂ ਫਿਰ ਦੁਕਾਨ ’ਚ ਏਸੀ ਬੰਦ ਕਰਨ ਗਿਆ ਸੀ। ਰਸਤੇ ’ਚ ਝਾੜੀਆਂ ਵਿੱਚ ਲੁਕੇ 3 ਨੌਜਵਾਨਾਂ ਨੇ ਰਜਿੰਦਰ ’ਤੇ ਹਥਿਆਰਾਂ ਨਾਲ ਹਮਲਾ ਕਰਦਿਆਂ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਮੋਟਰਸਾਈਕਲ ਅਤੇ ਮੋਬਾਈਲ ਖੋਹ ਕੇ ਲੈ ਗਏ।

Advertisement

Advertisement
Author Image

Advertisement
Advertisement
×