ਹਥਿਆਰ ਦਿਖਾ ਕੇ ਮੋਬਾਈਲ ਅਤੇ ਨਕਦੀ ਲੁੱਟੀ
06:20 AM Jan 15, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਜਨਵਰੀ
ਇਥੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਲੁੱਟਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਚੇਤ ਸਿੰਘ ਨਗਰ ਵਾਸੀ ਗੋਰੀ ਸ਼ੰਕਰ ਨੇ ਦੱਸਿਆ ਹੈ ਕਿ ਉਹ ਆਪਣੀ ਐਕਟਿਵਾ ’ਤੇ ਘਰ ਜਾ ਰਿਹਾ ਸੀ, ਤਾਂ ਗਲੀ ਨੰਬਰ 12/3 ਸਾਹਮਣੇ ਬਲਦੇਵ ਕਰਿਆਨਾ ਸਟੋਰ ਧੂਰੀ ਰੇਲਵੇ ਲਾਈਨ ਦਸ਼ਮੇਸ਼ ਨਗਰ ਪਾਸ ਪੁੱਜਾ ਤਾਂ ਉਸਨੂੰ ਤਿੰਨ ਅਣਪਛਾਤੇ ਵਿਅਕਤੀਆਂ ਨੇ ਘੇਰ ਕੇ ਤੇਜ਼ਧਾਰ ਦਾਤਰ ਨਾਲ ਡਰਾ ਧਮਕਾ ਕੇ ਉਸ ਪਾਸੋਂ ਮੋਬਾਈਲ ਫੋਨ ਅਤੇ 3 ਹਜ਼ਾਰ ਰੁਪਏ ਖੋਹ ਲਏ ਅਤੇ ਫ਼ਰਾਰ ਹੋ ਗਏ। ਉਸਨੇ ਪੁਲੀਸ ਨੂੰ ਇਹ ਵੀ ਦੱਸਿਆ ਕਿ ਉਹ ਇੱਕ
ਦੂਸਰੇ ਦਾ ਨਾਮ ਵਿੱਕੀ ਅਤੇ ਰਾਹੁਲ ਲੈ ਕੇ ਬੁਲਾ ਰਹੇ ਸੀ ਜਦਕਿ ਤੀਸਰੇ ਦਾ ਨਾਂ ਨਹੀਂ ਪਤਾ ਲੱਗਾ। ਥਾਣੇਦਾਰ ਦਿਲਬਾਗ ਰਾਏ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement