ਹਜੂਮ ਵੱਲੋਂ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿਚ ਐੱਸਪੀ ਦਫ਼ਤਰ ’ਤੇ ਹਮਲਾ
09:30 PM Jan 03, 2025 IST
ਇੰਫਾਲ, 3 ਜਨਵਰੀ
Advertisement
ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿਚ ਹਜੂਮ ਨੇ ਐੱਸਪੀ ਦਫ਼ਤਰ ’ਤੇ ਹਮਲਾ ਕਰ ਦਿੱਤਾ। ਹਜੂਮ ਇਸ ਗੱਲੋਂ ਖਫ਼ਾ ਸੀ ਕਿ ਪੁਲੀਸ ਅਧਿਕਾਰੀ (ਐੱਸਪੀ) ਇੰਫਾਲ ਪੂਰਬੀ ਜ਼ਿਲ੍ਹੇ ਦੇ ਸਰਹੱਦੀ ਪਿੰਡ ਸਾਈਬੋਲ ਤੋਂ ਕੇਂਦਰੀ ਬਲਾਂ ਨੂੰ ਹਟਾਉਣ ਵਿਚ ਨਾਕਾਮ ਰਿਹਾ। ਹਮਲੇ ਵਿਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਕੁੱਕੀ ਜਥੇਬੰਦੀਆਂ ਸਾਈਬੋਲ ਪਿੰਡ ਵਿਚ ਸੁਰੱਖਿਆ ਬਲਾਂ ਵੱਲੋੋਂ ਮਹਿਲਾਵਾਂ ’ਤੇ ਕੀਤੇ ਕਥਿਤ ਲਾਠੀਚਾਰਜ ਦਾ ਵਿਰੋਧ ਕਰ ਰਹੀਆਂ ਸਨ। ਹਮਲਾਵਰਾਂ ਨੇ ਪਿੰਡ ਵਿਚ ਕੇਂਦਰੀ ਬਲਾਂ ਖਾਸ ਕਰਕੇ ਬੀਐੱਸਐੇੱਫ ਤੇ ਸੀਆਰਪੀਐਫ ਦੀ ਤਾਇਨਾਤੀ ਦੇ ਵਿਰੋਧ ਵਿਚ ਐੱਸਪੀ ਦਫ਼ਤਰ ’ਤੇ ਪੱਥਰਬਾਜ਼ੀ ਕੀਤੀ। ਇਸ ਦੌਰਾਨ ਐੱਸਪੀ ਦਫ਼ਤਰ ਦੇ ਅਹਾਤੇ ਵਿਚ ਖੜੇੇ ਜ਼ਿਲ੍ਹਾ ਪੁਲੀਸ ਦੇ ਵਾਹਨ ਵੀ ਨੁਕਸਾਨੇ ਗਏ। -ਪੀਟੀਆਈ
Advertisement
Advertisement