ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੇਕਾਬੂ ਟਰੈਕਟਰ ਨੇ ਮਨਰੇਗਾ ਮਜ਼ਦੂਰ ਦਰੜੇ, 2 ਔਰਤਾਂ ਦੀ ਮੌਤ

07:38 AM Jul 04, 2024 IST
ਹਸਪਤਾਲ ਵਿੱਚ ਦਾਖਲ ਮਰੀਜ਼।

ਜੈਸਮੀਨ ਭਾਰਦਵਾਜ
ਨਾਭਾ, 3 ਜੁਲਾਈ
ਨੇੜਲੇ ਪਿੰਡ ਤੁੰਗਾ ਵਿੱਚ ਅੱਜ ਸਵੇਰੇ ਸੜਕ ਦੇ ਕੰਢੇ ਬੈਠੇ ਮਨਰੇਗਾ ਮਜ਼ਦੂਰਾਂ ਨੂੰ ਬੇਕਾਬੂ ਟਰੈਕਟਰ ਨੇ ਦਰੜ ਦਿੱਤਾ। ਇਸ ਕਾਰਨ ਦੋ ਮਨਰੇਗਾ ਬੀਬੀਆਂ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਹਾਦਸੇ ਵਾਲੀ ਥਾਂ ’ਤੇ ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਲੱਗ ਰਹੀ ਸੀ ਤੇ ਇੱਕ ਪਰਵਾਸੀ ਮਜ਼ਦੂਰ ਟਰਾਲੀ ਵਿੱਚ ਜੀਰੀ ਦੀ ਪਨੀਰੀ ਲੈ ਕੇ ਖੇਤ ਵੱਲ ਜਾ ਰਿਹਾ ਸੀ ਕਿ ਅਚਾਨਕ ਉਸ ਦਾ ਟਰੈਕਟਰ ਬੇਕਾਬੂ ਹੋ ਗਿਆ ਤੇ ਸੜਕ ਤੋਂ ਹੇਠਾਂ ਹੁੰਦੇ ਹੋਏ ਚੋਏ ਵਿੱਚ ਜਾ ਡਿੱਗਿਆ।
ਇਸ ਘਟਨਾ ਵਿੱਚ ਹਿੰਮਤਪੁਰਾ ਪਿੰਡ ਦੀ ਦਰੌਪਦੀ (56) ਅਤੇ ਤੁੰਗਾ ਪਿੰਡ ਦੀ ਜਰਨੈਲ ਕੌਰ (58) ਦੀ ਮੌਤ ਹੋ ਗਈ। ਉਨ੍ਹਾਂ ਤੋਂ ਇਲਾਵਾ ਅੱਠ ਹੋਰ ਮਜ਼ਦੂਰ ਔਰਤਾਂ ਜ਼ਖ਼ਮੀ ਹੋ ਗਈਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਮਜ਼ਦੂਰਾਂ ਨੂੰ ਹੜ੍ਹ ਦੇ ਪਾਣੀ ਦੀ ਨਿਕਾਸੀ ਵਾਲੇ ਸਰਹਿੰਦ ਚੋਅ ਦੀ ਮੁਰੰਮਤ ਦੇ ਕੰਮ ’ਤੇ ਲਗਾਇਆ ਹੋਇਆ ਸੀ। ਇਸੇ ਪ੍ਰਾਜੈਕਟ ’ਤੇ ਕੰਮ ਕਰਦੀ ਜਸਵੀਰ ਕੌਰ ਅਤੇ ਗੁਰਮੀਤ ਕੌਰ ਵਾਸੀ ਹਿੰਮਤਪੁਰਾ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਤੋਂ ਪਹਿਲਾਂ ਇਥੇ ਆ ਕੇ ਹਾਜ਼ਰੀ ਲਗਵਾਈ ਗਈ, ਮਗਰੋਂ ਕਿਰਾਇਆ ਖਰਚ ਕੇ ਕਈਆਂ ਨੇ ਸਾਧੋਹੇੜੀ ਅਤੇ ਕਈਆਂ ਨੇ ਅਲੀਪੁਰ ਪਿੰਡ ਵਿੱਚ ਕੰਮ ਲੱਗਣਾ ਸੀ। ਅਲੀਪੁਰ ਵੱਲ ਜਾਣ ਵਾਲਿਆਂ ਨਾਲ ਇਹ ਹਾਦਸਾ ਵਾਪਰਿਆ। ਡੈਮੋਕ੍ਰੈਟਿਕ ਮਨਰੇਗਾ ਫ਼ਰੰਟ ਦੇ ਆਗੂ ਗੁਰਮੀਤ ਸਿੰਘ ਥੂਹੀ ਨੇ ਕਿਹਾ ਕਿ ਹਾਜ਼ਰੀ ਸਬੰਧੀ ਉਨ੍ਹਾਂ ਪਹਿਲਾਂ ਵੀ ਕਈ ਵਾਰੀ ਅਰਜ਼ੀ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ।
ਮਨਰੇਗਾ ਗ੍ਰਾਮ ਰੁਜ਼ਗਾਰ ਸਹਾਇਕ (ਜੀਆਰਐੱਸ) ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਐਪ ਰਾਹੀਂ ਹਾਜ਼ਰੀ ਤੁੰਗਾ ਪਿੰਡ ਵਿੱਚ ਹੀ ਲੱਗਦੀ ਹੈ ਅਤੇ ਚੋਅ ਹੋਰ ਪਿੰਡਾਂ ਤੱਕ ਜਾਂਦੀ ਹੈ। ਇਸ ਕਾਰਨ ਮਜ਼ਦੂਰਾਂ ਨੂੰ ਉਥੇ ਤੱਕ ਪਹੁੰਚਣਾ ਪੈਂਦਾ ਹੈ। ਉਧਰ, ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement