For the best experience, open
https://m.punjabitribuneonline.com
on your mobile browser.
Advertisement

ਮਨਰੇਗਾ ਵਰਕਰਾਂ ਨੇ ਬੀਡੀਪੀਓ ਨੂੰ ਮੰਗ ਪੱਤਰ ਸੌਂਪਿਆ

07:48 AM Jan 29, 2025 IST
ਮਨਰੇਗਾ ਵਰਕਰਾਂ ਨੇ ਬੀਡੀਪੀਓ ਨੂੰ ਮੰਗ ਪੱਤਰ ਸੌਂਪਿਆ
ਬੀਡੀਪੀਓ ਨੂੰ ਮੰਗ ਪੱਤਰ ਸੌਂਪਦਾ ਹੋਇਆ ਮਨਰੇਗਾ ਵਰਕਰਜ਼ ਯੂਨੀਅਨ ਦਾ ਵਫ਼ਦ। -ਫੋਟੋ: ਦੀਪਕ
Advertisement

ਪੱਤਰ ਪ੍ਰੇਰਕ
ਤਲਵਾੜਾ, 28 ਜਨਵਰੀ
ਮਨਰੇਗਾ ਵਰਕਰਜ਼ ਯੂਨੀਅਨ ਇਕਾਈ ਹਾਜੀਪੁਰ ਨੇ ਸਿਆਸੀ ਰੰਜਿਸ਼ ਤਹਿਤ ਮਨਰੇਗਾ ਮੇਟਾਂ ਨੂੰ ਕੰਮ ਤੋਂ ਹਟਾਉਣ ਦਾ ਵਿਰੋਧ ਕੀਤਾ ਹੈ। ਇਸ ਸਿਲਸਿਲੇ ’ਚ ਬਲਾਕ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਹੇਠ ਮਨਰੇਗਾ ਵਰਕਰਾਂ ਦੀ ਮੀਟਿੰਗ ਹੋਈ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ‘ ਸਿੰਬਲੀ’ ਤੇ ਸੂਬਾ ਕੋਆਰਡੀਨੇਟਰ ਮਨਰੇਗਾ ਦੀਪਕ ਹੁਸ਼ਿਆਰਪੁਰ ਸ਼ਾਮਲ ਹੋਏ। ਇਸ ਮੌਕੇ ਮਨਰੇਗਾ ਮੇਟਾਂ ਅਤੇ ਵਰਕਰਾਂ ਨੂੰ ਦਰਪੇਸ਼ ਸਮਸਿਆਵਾਂ ’ਤੇ ਵਿਚਾਰ ਵਟਾਂਦਰਾ ਕੀਤਾ। ਮਗਰੋਂ ਨਵੀਆਂ ਪੰਚਾਇਤਾਂ ਬਣਨ ਦੇ ਬਾਵਜੂਦ ਜ਼ਿਆਦਾਤਰ ਪਿੰਡਾਂ ’ਚ ਵਿਕਾਸ ਕਾਰਜ ਸ਼ੁਰੂ ਨਾ ਹੋਣ ’ਤੇ ਮਗਨਰੇਗਾ ਵਰਕਰ ਵਿਹਲੇ ਹੋਣ ’ਤੇ ਇਤਰਾਜ਼ ਜ਼ਾਹਰ ਕੀਤਾ। ਮਨਰੇਗਾ ਮੇਟ ਅਨਿਤਾ ਰਾਣੀ, ਮੀਨਾ ਰਾਣੀ, ਮਮਤਾ ਰਾਣੀ ਤੇ ਸੁਰਿੰਦਰ ਕੌਰ ਆਦਿ ਨੇ ਦੱਸਿਆ ਕਿ ਮਨਰੇਗਾ ਵਰਕਰ ਲੰਮੇ ਅਰਸੇ ਤੋਂ ਪਿੰਡਾਂ ਦੇ ਵਿਕਾਸ ਕਾਰਜਾਂ ’ਚ ਅਹਿਮ ਯੋਗਦਾਨ ਪਾ ਰਹੇ ਹਨ, ਪਰ ਇਸ ਦੇ ਬਾਵਜੂਦ ਮਗਨਰੇਗਾ ਐਕਟ 2005 ਤਹਿਤ ਵਰਕਰਾਂ ਨੂੰ ਸਾਲ ’ਚ ਘੱਟੋ ਘੱਟ 100 ਦਿਨ ਦਾ ਰੁਜ਼ਗਾਰ ਨਹੀਂ ਮਿਲ ਰਿਹਾ ਹੈ। ਐਕਟ ਮੁਤਾਬਕ ਕੰਮ ਵਾਲੀ ਥਾਂ ’ਤੇ ਫਸਟ ਏਡ ਕਿੱਟਾਂ ਉਪਲਬਧ ਨਹੀਂ ਹਨ, ਨਾ ਹੀ ਕੰਮ ਲਈ ਵਰਕਰਾਂ ਨੂੰ ਔਜ਼ਾਰ ਆਦਿ ਦਾ ਕੋਈ ਪ੍ਰਬੰਧ ਹੈ। ਵਰਕਰ ਆਪਣੇ ਖਰਚੇ ’ਤੇ ਔਜ਼ਾਰਾਂ ਦਾ ਪ੍ਰਬੰਧ ਕਰਦੇ ਹਨ। ਕੰਮ ਦੌਰਾਨ ਸੱਟ ਚੋਟ ਲੱਗਣ ਜਾਂ ਫਿਰ ਮੌਤ ਹੋਣ ’ਤੇ ਵਰਕਰਾਂ ਨੂੰ ਮੁਆਵਜੇ ਆਦਿ ਦੀ ਕੋਈ ਵਿਵਸਥਾ ਨਹੀਂ ਹੈ। ਪੰਚਾਇਤੀ ਚੋਣਾਂ ਕਾਰਨ ਪਿੰਡਾਂ ਵਿਚ ਪੈਦਾ ਹੋਈ ਧੜੇਬੰਦੀ ਦਾ ਸ਼ਿਕਾਰ ਮਗਨਰੇਗਾ ਮੇਟਾਂ ਨੂੰ ਬਣਾਇਆ ਜਾ ਰਿਹਾ ਹੈ, ਕਈ ਪਿੰਡਾਂ ’ਚ ਮੇਟਾਂ ਨੂੰ ਹਟਾਉਣ ਦੇ ਮਤੇ ਪਾਏ ਜਾ ਰਹੇ ਹਨ। ਸੂਬਾ ਕੋਆਰਡੀਨੇਟਰ ਦੀਪਕ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਪੰਜਾਬ ਦੇ ਸਕੱਤਰ ਧਰਮਿੰਦਰ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪਿੰਡਾਂ ਦੇ ਸਮੁੱਚੇ ਵਿਕਾਸ ਕਾਰਜ ਮਗਨਰੇਗਾ ਯੋਜਨਾ ਅਧੀਨ ਕਰਵਾਉਣ ਦੀ ਮੰਗ ਕੀਤੀ। ਉਪਰੰਤ ਮਗਨਰੇਗਾ ਵਰਕਰਾਂ ਦੀਆਂ ਮੰਗ ਸਬੰਧੀ ਬੀਡੀਪੀਓ ਹਾਜੀਪੁਰ ਬਿਕਰਮ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਬੀਡੀਪੀਓ ਹਾਜੀਪੁਰ ਨੇ ਆਪਣੇ ਅਧਿਕਾਰ ਖ਼ੇਤਰ ਅਧੀਨ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕਰਵਾਉਣ ਅਤੇ ਮੇਟਾਂ ਨੂੰ ਸਿਆਸੀ ਬਦਲਾਖ਼ੋਰੀ ਤਹਿਤ ਨਾ ਹਟਾਉਣ ਦਾ ਭਰੋਸਾ ਦਿੱਤਾ।

Advertisement

Advertisement
Advertisement
Author Image

joginder kumar

View all posts

Advertisement