For the best experience, open
https://m.punjabitribuneonline.com
on your mobile browser.
Advertisement

ਮਨਰੇਗਾ ਵਰਕਰ ਦੀ ਲਾਸ਼ ਬਰਾਮਦ

06:44 AM Jun 18, 2024 IST
ਮਨਰੇਗਾ ਵਰਕਰ ਦੀ ਲਾਸ਼ ਬਰਾਮਦ
Advertisement

ਪੱਤਰ ਪ੍ਰੇਰਕ
ਸ਼ਾਹਕੋਟ, 17 ਜੂਨ
ਬਲਾਕ ਮਹਿਤਪੁਰ ਦੇ ਪਿੰਡ ਛੋਲੇ ਦੇ ਨਜ਼ਦੀਕ ਦਰਿਆ ਸਤਲੁਜ ਵਿੱਚ ਡੁੱਬੇ ਨੌਜਵਾਨ ਮਨਰੇਗਾ ਵਰਕਰ ਦੀ ਲਾਸ਼ ਤੀਜੇ ਦਿਨ ਪਿੰਡ ਦਾਨੇਵਾਲ ਕੋਲੋਂ ਮਿਲ ਗਈ ਹੈ। ਪੁਲੀਸ ਨੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਸ਼ਨਿਚਰਵਾਰ ਨੂੰ ਬਲਾਕ ਸਿੱਧਵਾਂ ਬੇਟ ਦੇ ਪਿੰਡ ਅੱਕੋਵਾਲ ਦਾ ਨੌਜਵਾਨ ਮਨਰੇਗਾ ਵਰਕਰ ਗੁਰਪ੍ਰੀਤ ਸਿੰਘ ਉਸ ਸਮੇਂ ਦਰਿਆ ਵਿੱਚ ਡੁੱਬ ਗਿਆ ਸੀ ਜਦੋਂ ਉਹ ਦੁਪਹਿਰ ਦਾ ਖਾਣਾ ਖਾਣ ਲਈ ਜਾ ਰਿਹਾ ਸੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਸੋਮਾ ਰਾਣੀ ਅਤੇ ਹਰਵਿੰਦਰ ਕੌਰ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਮ੍ਰਿਤਕ ਦਾ ਬੜੇ ਹੀ ਗਮਗੀਨ ਮਾਹੌਲ ਵਿੱਚ ਪਿੰਡ ਅੱਕੋਵਾਲ ’ਚ ਸਸਕਾਰ ਕਰ ਦਿੱਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×