ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਰ੍ਹਦੇ ਮੀਂਹ ਵਿੱਚ ਬੀਡੀਪੀਓ ਖ਼ਿਲਾਫ਼ ਵਰ੍ਹੇ ਮਨਰੇਗਾ ਕਾਮੇ

06:48 AM Aug 30, 2024 IST
ਦਿੜ੍ਹਬਾ ਦੇ ਬੀਡੀਪੀਓ ਦਫ਼ਤਰ ਵਿੱਚ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਆਈਡੀਪੀ ਦਾ ਆਗੂ।

ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 29 ਅਗਸਤ
ਡੈਮੋਕਰੈਟਿਕ ਮਨਰੇਗਾ ਫਰੰਟ (ਡੀਐੱਮਐੱਫ) ਬਲਾਕ ਦਿੜ੍ਹਬਾ ਵੱਲੋਂ ਵਰ੍ਹਦੇ ਮੀਂਹ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਕਨਸੂਹਾ ਖੁਰਦ, ਸੂਬਾ ਆਗੂਆਂ ਨਿਰਮਲ ਸਿੰਘ ਉਭਿਆ, ਬਲਜੀਤ ਕੌਰ ਸਤੌਜ, ਪਰਮਜੀਤ ਕੌਰ ਬੀਰ ਕਲਾਂ ਅਤੇ ਗੁਰਸੇਵਕ ਸਿੰਘ ਧਰਮਗੜ੍ਹ ਨੇ ਕਿਹਾ ਕਿ ਮਨਰੇਗਾ ਕਾਨੂੰਨ ਤਹਿਤ ਲਗਾਤਾਰ ਕੰਮ ਦੀ ਮੰਗ ਲਈ ਲਿਖਤੀ ਅਰਜ਼ੀਆਂ ਬੀਡੀਪੀਓ ਦਫਤਰ ਦਿੜ੍ਹਬਾ ’ਚ ਦੇਣ ਲਈ ਲਗਾਤਾਰ ਦਫਤਰ ਆਉਂਦੇ ਰਹੇ ਪਰ ਬੀਡੀਪੀਓ ਅਤੇ ਇਨ੍ਹਾਂ ਦਾ ਅਮਲਾ ਅਰਜ਼ੀਆਂ ਫੜਨ ਤੋਂ ਇਨਕਾਰ ਕਰਦਾ ਰਿਹਾ। ਇਸ ਕਾਰਨ ਕੰਮ ਲਈ ਅਰਜ਼ੀਆਂ ਏਡੀਸੀ ਵਿਕਾਸ ਸੰਗਰੂਰ ਨੂੰ ਦਿੱਤੀਆਂ ਗਈਆਂ। ਇਸ ਕਾਰਨ ਉਨ੍ਹਾਂ ਨੂੰ ਬੀਡੀਪੀਓ ਦਿੜ੍ਹਬਾ ਦੀਆਂ ਵਧੀਕੀਆਂ ਖਿਲਾਫ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ (ਆਈਡੀਪੀ) ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਫਲਜੀਤ ਸਿੰਘ, ਬਲਾਕ ਦਿੜ੍ਹਬਾ ਦੇ ਪਰਧਾਨ ਚੰਦ ਸਿੰਘ ਰੋਗਲਾ ਅਤੇ ਤਰਲੋਚਨ ਸਿੰਘ ਸੂਲਰ ਘਰਾਟ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਾ ਬੀਡੀਪੀਓ ਦਿੜ੍ਹਬਾ ਲਗਾਤਾਰ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਹੈ, ਜਿਸ ਵੱਲੋਂ ਮਨਰੇਗਾ ਕਾਮਿਆਂ ਨਾਲ ਕੀਤੇ ਜਾ ਰਹੇ ਧੱਕੇ ਨੂੰ ਅਣਗੌਲਿਆਂ ਕਰ ਕੇ ਵਿੱਤ ਮੰਤਰੀ ਅਫਸਰਸ਼ਾਹੀ ਦੇ ਪੱਖ ਵਿੱਚ ਭੁਗਤਦੇ ਨਜ਼ਰ ਆ ਰਹੇ ਹਨ। ਆਈਡੀਪੀ ਮੰਗ ਕਰਦੀ ਹੈ ਕਿ ਡੈਮੋਕਰੈਟਿਕ ਮਨਰੇਗਾ ਫਰੰਟ ਨਾਲ ਗੱਲਬਾਤ ਕਰਕੇ ਮਸਲਾ ਹੱਲ ਕੀਤਾ ਜਾਵੇ, ਮਨਰੇਗਾ ਕਾਨੂੰਨ ਅਨੁਸਾਰ ਮੰਗ ਅਧਾਰਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ। ਇਸ ਮੌਕੇ ਖੁਸ਼ਿਵੰਦਰ ਕੌਰ ਸੂਲਰ, ਨਿਰਮਲਾ ਕੌਰ, ਬਲਾਕ ਪ੍ਰਧਾਨ ਰਿੰਪੀ ਰਾਣੀ, ਪਰਗਟ ਸਿੰਘ, ਸੁਖਵਿੰਦਰ ਕੌਰ, ਜਗਸੀਰ ਸਿੰਘ, ਗੁਰਪ੍ਰੀਤ ਸਿੰਧੜਾਂ, ਪਰਮਜੀਤ ਕੌਰ ਨਿਹਾਲਗੜ੍ਹ, ਹਰਪਾਲ ਕੌਰ ਟਿੱਬੀ, ਸੁਖਵਿੰਦਰ ਕੌਰ ਘਾਸੀਵਾਲ ਆਦਿ ਨੇ ਵੀ ਸੰਬੋਧਨ ਕੀਤਾ।

Advertisement

ਬੀਡੀਪੀਓ ਨੇ ਦੋਸ਼ ਨਕਾਰੇ
ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਬੀਡੀਪੀਓ ਜਸਵਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਉਸ ਦਾ ਕੰਮ ਬਲਾਕ ਦੇ 47 ਪਿੰਡਾਂ ਵਿੱਚ ਚੱਲ ਰਿਹਾ ਹੈ ਅਤੇ ਰੋਜ਼ਾਨਾ ਇੱਕ ਹਜ਼ਾਰ ਕਾਮਿਆਂ ਨੂੰ ਕੰਮ ਦਿੱਤਾ ਜਾ ਰਿਹਾ ਹੈ ਅਤੇ ਸਾਰੇ ਕਾਮਿਆਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਕੰਮ ਵੰਡ ਕੇ ਕੰਮ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦਫ਼ਤਰ ’ਚ ਆਉਣ ਵਾਲੇ ਹਰੇਕ ਵਿਅਕਤੀ ਦਾ ਸਤਿਕਾਰ ਕੀਤਾ ਜਾਂਦਾ ਹੈ।

Advertisement
Advertisement