For the best experience, open
https://m.punjabitribuneonline.com
on your mobile browser.
Advertisement

ਮਨਰੇਗਾ ਮਜ਼ਦੂਰ ਯੂਨੀਅਨ ਵੱਲੋਂ ਵਧੀਕ ਡਾਇਰੈਕਟਰ ਨਾਲ ਮੀਟਿੰਗ

07:07 AM Mar 29, 2024 IST
ਮਨਰੇਗਾ ਮਜ਼ਦੂਰ ਯੂਨੀਅਨ ਵੱਲੋਂ ਵਧੀਕ ਡਾਇਰੈਕਟਰ ਨਾਲ ਮੀਟਿੰਗ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 28 ਮਾਰਚ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਨਾਲ ਸੰਬੰਧਤ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਅਤੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਵਧੀਕ ਡਾਇਰੈਕਟਰ ਸੰਜੀਵ ਗਰਗ ਦਰਮਿਆਨ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਨ ਲਈ ਮੀਟਿੰਗ ਕੀਤੀ ਗਈ ਜਿਸ ਵਿਚ ਸੂਬਾਈ ਪ੍ਰਧਾਨ ਸ਼ੇਰ ਸਿੰਘ ਫਰਵਾਹੀ, ਜਨਰਲ ਸਕੱਤਰ ਅਮਰਨਾਥ ਕੂੰਮਕਲਾਂ ਤੇ ਵਿੱਤ ਸਕੱਤਰ ਗੁਰਨਾਮ ਸਿੰਘ ਘਨੌਰ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਆਗੂਆਂ ਦੱਸਿਆ ਕਿ ਡਾਇਰੈਕਟਰ ਨੇ 15 ਨਵੰਬਰ 2023 ਤੋਂ 18 ਮਾਰਚ 2024 ਤੱਕ ਮਨਰੇਗਾ ਮਜ਼ਦੂਰਾਂ ਵੱਲੋਂ ਕੀਤੇ ਕੰਮਾਂ ਦੀ ਬਕਾਇਆ ਪੇਮੈਂਟ ਵਿੱਚੋਂ 127 ਕਰੋੜ ਰੁਪਏ 31 ਮਾਰਚ ਤੋੋਂ ਪਹਿਲਾਂ ਪਹਿਲਾਂ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਜਾਣ ਦਾ ਭਰੋਸਾ ਦਿੱਤਾ। ਇਹ ਵੀ ਮੰਨਿਆ ਕਿ ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਕੰਮ ਕਰਨ ਵਾਲੀ ਥਾਂ ਉੱਤੇ ਹੀ ਲਗਾਈ ਜਾਵੇਗੀ, ਆਨਲਾਈਨ ਹਾਜ਼ਰੀ ਦੇ ਨਾਲ-ਨਾਲ ਆਫ਼ ਲਾਈਨ ਹਾਜ਼ਰੀ ਲਗਾਉਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ, ਮਜ਼ਦੂਰਾਂ ਦੀ ਹਾਜ਼ਰੀ ਜੌਬ ਕਾਰਡ ਤੇ ਲਗਾਈ ਜਾਵੇਗੀ ਤੇ ਮਜ਼ਦੂਰਾਂ ਵੱਲੋਂ ਕੰਮ ਲਈ ਕੀਤੀ ਡਿਮਾਂਡ ਦੀ ਰਸੀਦ ਦੇਣੀ ਯਕੀਨੀ ਬਣਾਈ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×