ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਇਓ ਗੈਸ ਪਲਾਂਟ ਲਗਾਉਣ ’ਤੇ ਵਿਧਾਇਕ ਵੱਲੋਂ ਅਸਤੀਫੇ ਦੀ ਚਿਤਾਵਨੀ

10:35 AM Sep 06, 2024 IST

ਬਲਵਿੰਦਰ ਸਿੰਘ ਭੰਗੂ
ਭੋਗਪੁਰ, 5 ਸਤੰਬਰ
ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਸਹਿਕਾਰੀ ਖੰਡ ਮਿੱਲ ਭੋਗਪੁਰ ਦੀ ਜ਼ਮੀਨ ਅਤੇ ਸੰਘਣੀ ਆਬਾਦੀ ਵਿੱਚ ਇੱਕ ਨਿੱਜੀ ਕੰਪਨੀ ਵੱਲੋਂ ਲਗਾਇਆ ਜਾ ਰਿਹਾ ਸੀਐੱਨਜੀ ਬਾਇਓ ਗੈਸ ਪਲਾਂਟ ਦਾ ਮੁੱਦਾ ਚੁੱਕਿਆ। ਇਸ ਨਾਲ ਸਥਾਨਕ ਭਾਰਤੀ ਕਿਸਾਨ ਯੂਨੀਅਨਾਂ ਦੇ ਆਗੂਆਂ, ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਮਾਰਕੀਟ ਐਸੋਸੀਏਸ਼ਨ ਭੋਗਪੁਰ ਦੇ ਨੁਮਾਇੰਦਿਆਂ ਵੱਲੋਂ ਬਾਇਓ ਗੈਸ ਪਲਾਂਟ ਬੰਦ ਕਰਾਉਣ ਲਈ ਸਾਂਝੀ ਬਣੀ ਤਾਲਮੇਲ ਕਮੇਟੀ ਦੇ ਹੌਸਲੇ ਬੁਲੰਦ ਹੋਏ।
ਕਾਂਗਰਸੀ ਵਿਧਾਇਕ ਕੋਟਲੀ ਨੇ ਵਿਧਾਨ ਸਭਾ ਵਿੱਚ ਸਰਕਾਰ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਸਹਿਕਾਰੀ ਖੰਡ ਮਿੱਲ ਭੋਗਪੁਰ ਦੀ 100 ਏਕੜ ਦੇ ਕਰੀਬ ਜ਼ਮੀਨ ਵਿੱਚ ਕਿਸੇ ਵੀ ਨਿੱਜੀ ਕੰਪਨੀ ਨੂੰ ਬਾਇਓ ਗੈਸ ਪਲਾਂਟ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਖੰਡ ਮਿੱਲ ਦੀ ਜ਼ਮੀਨ ਗੰਨੇ ਦੀਆਂ ਨਵੀਆਂ ਤੇ ਵੱਧ ਉਤਪਾਦਨ ਕਰਨ ਵਾਲੀਆਂ ਕਿਸਮਾਂ ਦੀ ਖੋਜ ਕਰਨ ਲਈ ਹੈ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀ ਨੂੰ ਇਹ ਵੀ ਅਧਿਕਾਰ ਨਹੀਂ ਹੈ ਕਿ ਉਹ ਨਵਾਂ ਸ਼ਹਿਰ ਤੇ ਨਕੋਦਰ ਦੀਆਂ ਖੰਡ ਮਿੱਲਾਂ ਦੀ ਮਿੱਡ (ਮੈਲ) ਅਤੇ ਜਲੰਧਰ ਸ਼ਹਿਰ ਦਾ ਕੂੜਾ ਇਸ ਪਲਾਂਟ ਵਿੱਚ ਲਿਆ ਕੇ ਭੋਗਪੁਰ ਸ਼ਹਿਰ ਨੂੰ ਹਵਾ -ਪਾਣੀ ਦੀ ਪ੍ਰਦੂਸ਼ਿਤ ਕਰੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਬਾਇਓ ਗੈਸ ਪਲਾਂਟ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਪਲਾਂਟ ਬੰਦ ਕਰਾਉਣ ਵਾਲੀ ਬਣੀ ਤਾਲਮੇਲ ਕਮੇਟੀ ਦੀ ਅਗਵਾਈ ਕਰਕੇ ਸੰਘਰਸ਼ ਵਿੱਡ ਦੇਣਗੇ।
ਇਹ ਬਾਇਓ ਗੈਸ ਪਲਾਂਟ ਬੰਦ ਕਰਾਉਣ ਲਈ ਬਣੀ ਤਾਲਮੇਲ ਕਮੇਟੀ ਦੇ ਆਗੂਆਂ ਰਾਜ ਕੁਮਾਰ ਰਾਜਾ, ਹਰਵਿੰਦਰ ਸਿੰਘ ਡੱਲੀ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਅਮਰਜੀਤ ਸਿੰਘ ਚੌਲਾਂਗ, ਮੁਕੇਸ਼ ਚੰਦਰ ਅਤੇ ਗੁਰਦੀਪ ਸਿੰਘ ਚੱਕ ਝੱਡੂ ਨੇ ਕਾਂਗਰਸੀ ਵਿਧਾਇਕ ਕੋਟਲੀ ਦਾ ਧੰਨਵਾਦ ਕੀਤਾ।
ਉਨ੍ਹਾਂ ਟਾਂਡਾ ਦੇ ਆਪ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਵਿਧਾਇਕ ਰਾਜਾ ਗਿੱਲ ਨੂੰ ਇਹ ਬਾਇਓ ਗੈਸ ਪਲਾਂਟ ਚੰਗਾ ਲੱਗਦਾ ਹੈ ਤਾਂ ਇਸ ਪਲਾਂਟ ਨੂੰ ਆਪਣੇ ਪਿੰਡ ਲਗਾ ਲੈਣ।

Advertisement

Advertisement