For the best experience, open
https://m.punjabitribuneonline.com
on your mobile browser.
Advertisement

ਬੀਕੇਯੂ ਉਗਰਾਹਾਂ ਵੱਲੋਂ ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ

08:53 AM Apr 09, 2024 IST
ਬੀਕੇਯੂ ਉਗਰਾਹਾਂ ਵੱਲੋਂ ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ
ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਸ਼ਗਨ ਕਟਾਰੀਆ
ਬਠਿੰਡਾ, 8 ਅਪਰੈਲ
ਮਿਨੀ ਸਕੱਤਰੇਤ ਅੱਗੇ ਬੇਮਿਆਦੀ ਮੋਰਚੇ ਤਹਿਤ ਚਾਰ ਦਿਨਾਂ ਦੇ ਧਰਨੇ ਮਗਰੋਂ ਅੱਜ ਬੀਕੇਯੂ ਏਕਤਾ (ਉਗਰਾਹਾਂ) ਨੇ ਬਠਿੰਡਾ (ਸ਼ਹਿਰੀ) ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਦਾ ਰੁਖ਼ ਕਰ ਲਿਆ ਹੈ। ਉੱਥੇ ਧਰਨੇ ਦੌਰਾਨ ਆਗੂਆਂ ਨੇ ਚਿਤਾਵਨੀ ਭਰੇ ਲਹਿਜ਼ੇ ’ਚ ਐਲਾਨ ਕੀਤਾ ਕਿ ਜੇ ਅਜੇ ਵੀ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਸੁਣੀ, ਤਾਂ ਉਹ ਪਿੰਡਾਂ ’ਚ ਵੋਟਾਂ ਮੰਗਣ ਆਏ ‘ਆਪ’ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਨਾਲ ਉਸੇ ਤਰ੍ਹਾਂ ਨਜਿੱਠਣਗੇ, ਜਿਹੜਾ ਵਿਹਾਰ ਸਰਕਾਰ ਕਿਸਾਨਾਂ ਨਾਲ ਕਰ ਰਹੀ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ, ਕਰਮਜੀਤ ਕੌਰ ਲਹਿਰਾਖਾਨਾ, ਕੁਲਵੰਤ ਸ਼ਰਮਾ, ਸੁਖਦੇਵ ਸਿੰਘ ਰਾਮਪੁਰਾ, ਬਲਜੀਤ ਸਿੰਘ ਪੂਹਲਾ ਅਤੇ ਹਰਪ੍ਰੀਤ ਸਿੰਘ ਸਿਵੀਆਂ ਨੇ ਖ਼ੁਲਾਸਾ ਕੀਤਾ ਕਿ ਹਲਕਾ ਮੌੜ ਅਤੇ ਤਲਵੰਡੀ ਸਾਬੋ ਦੇ ਵਿਧਾਇਕਾਂ ਅਤੇ ਦੋ ਕੈਬਨਿਟ ਮੰਤਰੀਆਂ ਗੁਰਮੀਤ ਸਿੰਘ ਖੁੱਡੀਆਂ ਅਤੇ ਮੀਤ ਹੇਅਰ ਨੂੰ ਮਿਲ ਕੇ ਕਿਸਾਨਾਂ ਦੇ ਵਫ਼ਦ ਵੱਲੋਂ ਆਪਣੀਆਂ ਮੰਗਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ 4 ਅਪਰੈਲ ਨੂੰ ਡੀਸੀ ਬਠਿੰਡਾ ਨਾਲ ਮੀਟਿੰਗ ਤੈਅ ਕਰਵਾਈ ਗਈ ਸੀ, ਪਰ ਡਿਪਟੀ ਕਮਿਸ਼ਨਰ ਵੱਲੋਂ ਵੀ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ। ਆਗੂਆਂ ਮੰਗ ਕੀਤੀ ਕਿ ਗੈਸ ਪਾਈਪਲਾਈਨ ਵਾਲੀ ਜੀਆਈਜੀਐੱਲ ਕੰਪਨੀ ਦਾ ਕਿਸਾਨਾਂ ਨਾਲ ਹੋਇਆ ਸਮਝੌਤਾ ਲਾਗੂ ਕਰਵਾਇਆ ਜਾਵੇ, ਪਿੰਡ ਢੱਡੇ ਦੇ ਨਜ਼ਦੀਕ ਤੋਂ ਲੰਘਦੀ ਤੇਲ ਪਾਈਪਲਾਈਨ ਦਾ ਵੀ ਪੂਰਾ ਮੁਆਵਜ਼ਾ ਦਿਵਾਇਆ ਜਾਵੇ। ਤੁਫ਼ਾਨ ਤੇ ਗੜਿਆਂ ਕਾਰਨ ਫ਼ਸਲਾਂ, ਘਰਾਂ ਅਤੇ ਪਸ਼ੂ ਸ਼ੈੱਡਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ, ਰਾਮਗੜ੍ਹ, ਭੂੰਦੜ, ਕੋਟਤਾਰਾ ਅਤੇ ਕੋਟਫੱਤੇ ਦੇ ਕਿਸਾਨ ਟੇਲਾਂ ’ਤੇ ਪਾਣੀ ਨਾ ਪੁੱਜਣ ਦੀ ਸੁਣਵਾਈ ਕੀਤੀ ਜਾਵੇ, ‘ਭਾਰਤ ਮਾਲਾ’ ਸੜਕ ਅਧੀਨ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਦਿਵਾਇਆ ਜਾਵੇ ਆਦਿ।

Advertisement

Advertisement
Author Image

Advertisement
Advertisement
×