ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਜ਼ਾਦੀ ਘੁਲਾਟੀਏ ਸਰਦੂਲ ਸਿੰਘ ਦੇ ਘਰ ਪੁੱਜੇ ਵਿਧਾਇਕ

08:45 AM Jul 04, 2023 IST
ਬਾਬਾ ਸਰਦੂਲ ਸਿੰਘ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਡਾ. ਜ਼ਮੀਲ ਉਰ ਰਹਿਮਾਨ।

ਮੁਕੰਦ ਸਿੰਘ ਚੀਮਾ
ਸੰਦੌੜ, 3 ਜੁਲਾਈ
ਕਸਬਾ ਸੰਦੌੜ ਦੇ ਵਸਨੀਕ 113 ਸਾਲਾ ਅਾਜ਼ਾਦੀ ਘੁਲਾਟੀਏ ਬਾਬਾ ਸਰਦੂਲ ਸਿੰਘ ਦਾ ਹਾਲ-ਚਾਲ ਜਾਣਨ ਲਈ ਮਾਲੇਰਕੋਟਲਾ ਦੇ ਵਿਧਾਇਕ ਡਾ. ਜ਼ਮੀਲ ਉਰ ਰਹਿਮਾਨ ਉਨ੍ਹਾਂ ਦੇ ਘਰ ਪੁੱਜੇ। ਵਿਧਾਇਕ ਰਹਿਮਾਨ ਨੇ ਬਾਬਾ ਸਰਦੂਲ ਸਿੰਘ ਦੀ ਸਿਹਤ ਬਾਰੇ ਪਰਿਵਾਰ ਨਾਲ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਆਜ਼ਾਦੀ ਸੰਘਰਸ਼ ਦੌਰਾਨ ਬਾਬਾ ਸਰਦੂਲ ਸਿੰਘ ਸੰਦੌੜ ਨੇ ਮੋਹਰੀ ਭੂਮਿਕਾ ਨਿਭਾਈ ਸੀ। ਸਰਦੂਲ ਸਿੰਘ ਦਾ ਜਨਮ 1910 ਵਿੱਚ ਪਿਤਾ ਹਰਨਾਲ ਸਿੰਘ ਦੇ ਘਰ ਹੋੋਇਆ ਹੈ। ਸਰਦੂਲ ਸਿੰਘ ਦੇ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਕਸਰ ਦੱਸਦੇ ਹਨ ਕਿ ਜੈਤੋ ਦੇ ਮੋਰਚੇ ਦੌਰਾਨ ਉਹ ਸੁੰਤਤਰਤਾ ਸੰਗਰਾਮੀ ਆਗੂਆਂ ਦੇ ਨਾਲ ਡਟ ਕੇ ਸੰਘਰਸ਼ ਵਿਚ ਹਿੱਸਾ ਲੈਂਦੇ ਰਹੇ। ਅੰਦੋਲਨ ਦੌਰਾਨ ਉਨ੍ਹਾਂ ਨੇ ਮੁਲਤਾਨ, ਫ਼ਿਰੋਜ਼ਪੁਰ ਅਤੇ ਲੁਧਿਆਣਾ ਵਿੱਚ ਕੈਦ ਕੱਟੀ। ਸੁੰਤਤਰਤਾ ਸੰਗਰਾਮੀ ਕਾਮਰੇਡ ਜੰਗੀਰ ਸਿੰਘ ਜੋਗਾ ਤੇ ਹੀਰਾ ਸਿੰਘ ਭੱਠਲ ਨਾਲ ਉਨ੍ਹਾਂ ਦਾ ਕਾਫ਼ੀ ਸਨੇਹ ਰਿਹਾ।
ਸਰਦੂਲ ਸਿੰਘ ਨੂੰ ਅਾਜ਼ਾਦੀ ਦਿਵਸ ਅਤੇ ਗਣਤੰਤਰਤਾ ਦਿਵਸ ਮੌਕੇ ਸਿਵਾਏ ਸਨਮਾਨ ਪੱਤਰਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੁੱਝ ਵੀ ਨਹੀਂ ਦਿੱਤਾ। ਪਿੰਡ ਵਾਸੀਆਂ ਨੇ ਵਿਧਾਇਕ ਡਾ. ਰਹਿਮਾਨ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਰਕਾਰੀ ਸਕੂਲ ਸੰਦੌੜ ਦਾ ਨਾਂ ਬਾਬਾ ਸਰਦੂਲ ਸਿੰਘ ਦੇ ਨਾਂ ’ਤੇ ਰੱਖੇ। ਉਨ੍ਹਾਂ ਦੇ ਘਰ ਨੂੰ ਜਾਂਦੇ 500 ਮੀਟਰ ਦੇ ਕਰੀਬ ਕੱਚੇ ਰਸਤੇ ਨੂੰ ਪੱਕਾ ਕਰਵਾਇਆ ਜਾਵੇ। ਵਿਧਾਇਕ ਨੇ ਕਿਹਾ ਕਿ ਅਾਜ਼ਾਦੀ ਘੁਲਾਟੀਏ ਸਾਡਾ ਮਾਣ ਹਨ। ਉਨ੍ਹਾਂ ਬਾਬਾ ਸਰਦੂਲ ਸਿੰਘ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਪਿੰਡ ਦੇ ਪਤਵੰਤਿਆਂ ਅਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਉਨ੍ਹਾਂ ਦੀਆਂ ਮੰਗਾਂ ਜਲਦ ਲਾਗੂ ਕੀਤਾ ਜਾਵੇਗਾ। ਇਸ ਮੌਕੇ ਆਪ ਆਗੂ ਜਗਤਾਰ ਸਿੰਘ ਜੱਸਲ, ਸੰਤੋਖ ਸਿੰਘ ਦਸੌਧਾ ਸਿੰਘ ਵਾਲਾ, ਚਰਨਜੀਤ ਸਿੰਘ ਚੰਨਾ ਚੀਮਾ ਆਦਿ ਹਾਜ਼ਰ ਸਨ।

Advertisement

Advertisement
Tags :
ਆਜ਼ਾਦੀਸਰਦੂਲਸਿੰਘਘੁਲਾਟੀਏਪੁੱਜੇ,ਵਿਧਾਇਕ
Advertisement