ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਸਭਾ ਚੋਣਾਂ ’ਚ ਪਰਖੇ ਜਾਣਗੇ ਹਾਕਮ ਧਿਰ ਦੇ ਵਿਧਾਇਕ

08:32 AM Apr 25, 2024 IST
ਮੋਗਾ ’ਚ ਅਕਾਲੀ ਆਗੂ ਨੂੰ ਪਾਰਟੀ ’ਚ ਸ਼ਾਮਲ ਕਰਦੇ ਹੋਏ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ।

ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਅਪਰੈਲ
ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰ ਰਹੀ ਹੈ। ਇਹ ਚੋਣਾਂ ਹਾਕਮ ਧਿਰ ਦੇ 92 ਵਿਧਾਇਕਾਂ ਲਈ ਹਲਕੇ ਵਿਚ ਕਰਵਾਏ ਵਿਕਾਸ ਕੰਮਾਂ ਅਤੇ ਉਨ੍ਹਾਂ ਦੀ ਬਤੌਰ ਵਿਧਾਇਕ ਲੋਕਾਂ ’ਚ ਸਾਖ ਦੀ ਪਰਖ ਸਾਬਤ ਹੋਣਗੀਆਂ। ਉਥੇ ਹੀ ਸੂਬੇ ’ਚ ਗੁਆਚੀ ਸਿਆਸੀ ਜ਼ਮੀਨ ਤਲਾਸ਼ ਰਹੇ ਅਕਾਲੀ ਦਲ, ਕਾਂਗਰਸ ਤੇ ਭਾਜਪਾ ਲਈ ਇਹ ਚੋਣਾਂ ਕਿਸੇ ਵੱਡੇ ਇਮਤਿਹਾਨ ਤੋਂ ਘੱਟ ਨਹੀਂ ਹਨ। ਸੱਤਾਧਾਰੀ ਪਾਰਟੀ ਆਪਣੇ ਦੋ ਸਾਲ ਦੀ ਕਾਰਗੁਜ਼ਾਰੀ ਦਾ ਗੁਣਗਾਣ ਕਰ ਕੇ ਚੋਣਾਂ ਜਿੱਤਣ ਲਈ ਪੱਬਾਂ-ਭਾਰ ਹੋਈ ਹੈ ਜਦਕਿ ਵਿਰੋਧੀ ਧਿਰਾਂ ਸੂਬਾ ਸਰਕਾਰ ਨੂੰ ਕਿਸੇ ਨਾ ਕਿਸੇ ਮੁੱਦੇ ’ਤੇ ਘੇਰ ਰਹੀਆਂ ਹਨ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਾਕਮ ਧਿਰ ਨੇ ਕੁੱਲ 117 ’ਚੋਂ 92 ਸੀਟਾਂ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਸੀ। ਹਲਕਾ ਫ਼ਰੀਦਕੋਟ ਵਿਚ ਪੈਂਦੇ 9 ’ਚੋਂ 8 ਵਿਧਾਨ ਸਭਾ ਹਲਕੇ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਫ਼ਰੀਦਕੋਟ, ਜੈਤੋ, ਕੋਟਕਪੂਰਾ ਤੇ ਰਾਮਪੁਰਾ ਫੂਲ ਤੋਂ ਹਾਕਮ ਧਿਰ ਜੇਤੂ ਰਹੀ ਸੀ, ਸਿਰਫ਼ ਹਲਕਾ ਗਿੱਦੜਬਾਹਾ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਸੀਟ ਜਿੱਤ ਕੇ ਪਾਰਟੀ ਦੀ ਲਾਜ਼ ਰੱਖੀ। ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਇਨ੍ਹਾਂ ਅੱਠ ‘ਆਪ’ ਵਿਧਾਇਕਾਂ ਲਈ ਹੁਣ ਲੋਕ ਸਭਾ ਚੋਣਾਂ ਕਿਸੇ ਪਰਖ ਤੋਂ ਘੱਟ ਸਾਬਤ ਹੋਣ ਵਾਲੀਆਂ ਨਹੀਂ ਹਨ ਕਿਉਂਕਿ ਵਿਧਾਨ ਸਭਾ ਚੋਣਾਂ ਦੌਰਾਨ ਸਥਾਪਤ ਹੋਏ ਵੋਟ ਬੈਂਕ ਨੂੰ ਵਿਧਾਇਕਾਂ ਵੱਲੋਂ ਕਾਇਮ ਰੱਖਣ ਵਾਸਤੇ ਜੂਝਣਾ ਪੈ ਰਿਹਾ ਹੈ ਜੋ ਕਿਸੇ ਚੁਣੌਤੀ ਤੋਂ ਘੱਟ ਨਹੀਂ ਹਨ। ਉਨ੍ਹਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੇ ਹਲਕੇ ਤੋਂ ਵੋਟ ਘੱਟ ਗਈ ਤਾਂ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੀ ਟਿਕਟ ਵੀ ਕੱਟੀ ਜਾ ਸਕਦੀ ਹੈ। ਮੋਗਾ ਵਿਧਾਨ ਸਭਾ ਹਲਕੇ ਵਿਚ ਹਾਕਮ ਧਿਰ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਸਾਰਾ ਜ਼ੋਰ ਦਲਬਦਲੀਆਂ ਕਰਵਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਲੱਗਿਆ ਹੋਇਆ ਹੈ। ਉਨ੍ਹਾਂ ਸਭ ਤੋਂ ਪਹਿਲਾਂ ਇਥੇ ਨਗਰ ਨਿਗਮ ’ਚ ਆਪਣੇ ਚਾਰ ਤੋਂ 3 ਦਰਜਨ ਤੋਂ ਵੱਧ ਕੌਂਸਲਰ ਬਣਾ ਕੇ ਕਾਂਗਰਸ ਦੀ ਮੇਅਰ ਨੀਤਿਕਾ ਭੱਲਾ ਨੂੰ ਅਹੁਦੇ ਤੋਂ ਲਾਂਭੇ ਕੀਤਾ ਤੇ ‘ਆਪ’ ਦਾ ਮੇਅਰ ਬਣਾਇਆ। ਇਸ ਮਗਰੋਂ ਹੁਣ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ।

Advertisement

Advertisement
Advertisement