For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਵੜਿੰਗ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

08:45 AM Apr 10, 2024 IST
ਵਿਧਾਇਕ ਵੜਿੰਗ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ। -ਫੋਟੋ: ਸੂਦ
Advertisement

ਪੱਤਰ ਪ੍ਰੇਰਕ
ਅਮਲੋਹ, 9 ਅਪਰੈਲ
ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਅਮਲੋਹ ਦੇ ਬੁੱਗਾ ਚੌਕ ਵਾਰਡ ਨੰਬਰ-13 ਵਿਚ ਮਹੱਲਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਮੌਕੇ ’ਤੇ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੇ ਮਾਮਲਾ ਧਿਆਨ ਵਿਚ ਲਿਆ ਕੇ ਹੱਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਮਹੱਲੇ ਵਿਚ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਵੀ ਕੌਂਸਲ ਨੂੰ ਤੁਰੰਤ ਦੂਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸਾਬਕਾ ਕੌਂਸਲਰ ਕੁਲਦੀਪ ਦੀਪਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਭੱਦਲਥੂਹਾ, ਵਿਨੋਦ ਕੁਮਾਰ ਅਬਰੋਲ, ਸੀਨੀਅਰ ਆਗੂ ਦਵਿੰਦਰ ਸਿੰਘ ਅਰੋੜਾ, ਵਪਾਰ ਸੈਲ ਦੇ ਪ੍ਰਧਾਨ ਰਕੇਸ਼ ਕੁਮਾਰ ਬੰਟੀ ਥੌਰ, ਪੀਏ ਰਮਨ ਕੁਮਾਰ, ਬਲਾਕ ਪ੍ਰਧਾਨ ਗੁਰਮੀਤ ਸਿੰਘ ਛੰਨਾ, ਦਫ਼ਤਰ ਇੰਚਾਰਜ ਰਾਮ ਕੁਮਾਰ ਬਾਵਾ, ਭਜਨ ਸਿੰਘ ਮਾਲਾ, ਬਲਕਾਰ ਸਿੰਘ ਮਾਲਾ, ਬੁੱਧ ਰਾਮ ਮਾਲਾ, ਜਿੰਮੀ ਕੁਮਾਰ, ਕਾਕਾ ਸਿੰਘ ਅਤੇ ਬਲਰਾਮ ਦਾਸ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×