ਵਿਧਾਇਕ ਨੇ ਖੇਡ ਗਰਾਊਂਡ ਦੀ ਉਸਾਰੀ ਸ਼ੁਰੂ ਕਰਵਾਈ
07:53 AM Jan 06, 2025 IST
ਨੂਰਪੁਰ ਬੇਦੀ: ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਸੈਦਪੁਰ ’ਚ ਵੀ ਨਵੇਂ ਖੇਡ ਗਰਾਊਂਡ ਦੀ ਉਸਾਰੀ ਸ਼ੁਰੂ ਕਰਵਾਈ। ਇਸ ਦੌਰਾਨ ਨਵੀਂ ਪਿਰਤ ਨੂੰ ਕਾਇਮ ਰੱਖਦਿਆਂ ਪਿੰਡ ਦੇ ਸੱਭ ਤੋਂ ਵੱਧ ਉਮਰ ਦੇ ਬਜ਼ੁਰਗ ਫੁੰਮਣ ਸਿੰਘ ਤੋਂ ਟੱਕ ਲਗਵਾਕੇ ਇਸ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ’ਤੇ ਅੱਠ ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਭਾਗ ਸਿੰਘ ਮਦਾਨ, ਰਾਮ ਪ੍ਰਤਾਪ ਸਰਥਲੀ, ਸਰਪੰਚ ਅਰਸ਼ਦੀਪ ਕੌਰ, ਗੁਰਪ੍ਰੀਤ ਸਿੰਘ ਕਾਲਾ, ਸਤਨਾਮ ਨਾਗਰਾ, ਬਾਬਾ ਅਜਮੇਰ ਸਿੰਘ, ਗੁਰਮੁੱਖ ਸਿੰਘ, ਰਾਮਪਾਲ, ਹਰਦਿਆਲ ਸਿੰਘ, ਅਜਮੇਰ ਸਿੰਘ, ਗੁਲਜਾਰ ਸਿੰਘ, ਰਣਜੀਤ ਸਿੰਘ, ਜੇਈ ਬਲਦੇਵ ਸਿੰਘ, ਕੁਲਵੰਤ ਸਿੰਘ ਢਾਡੀ, ਸਤਵੰਤ ਸਿੰਘ ਗੱਗੂ, ਮੱਖਣ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement