ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੋਟ ਪਾਉਣ ਦੇ ਇੰਤਜ਼ਾਰ ਦੌਰਾਨ ਵਿਧਾਇਕ ਨੇ ਇੱਕ ਵਿਅਕਤੀ ਨੂੰ ਥੱਪੜ ਮਾਰਿਆ

06:58 AM May 14, 2024 IST
ਗੁੰਟੂਰ ਵਿੱਚ ਵਾਈਐੱਸਆਰਸੀਪੀ ਆਗੂ ਵੀਐੱਸ ਸ਼ਿਵ ਕੁਮਾਰ ਇੱਕ ਵੋਟਰ ਨੂੰ ਥੱਪੜ ਮਾਰਦੇ ਹੋਏ। -ਫੋਟੋ: ਪੀਟੀਆਈ

ਤੇਨਾਲੀ (ਆਂਧਰਾ ਪ੍ਰਦੇਸ਼), 13 ਮਈ
ਇਥੇ ਸੱਤਾਧਾਰੀ ਪਾਰਟੀ ਵਾਈਐਸਆਰ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਇੱਕ ਪੋਲਿੰਗ ਬੂਥ ’ਤੇ ਅੱਜ ਆਪਣੀ ਵੋਟ ਪਾਉਣ ਦੀ ਉਡੀਕ ਕਰ ਰਹੇ ਇੱਕ ਵਿਅਕਤੀ ਨੂੰ ਕਥਿਤ ਥੱਪੜ ਮਾਰ ਦਿੱਤਾ। ਉਸ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਇਸ ਵਿਅਕਤੀ ਨੇ ਕਤਾਰ ਨੂੰ ਤੋੜ ਕੇ ਅੱਗੇ ਲੰਘਣ ਬਾਰੇ ਵਿਧਾਇਕ ਨੂੰ ਸਵਾਲ ਪੁੱਛਿਆ ਸੀ। ਗੁੱਸੇ ’ਚ ਆਏ ਉਸ ਵਿਅਕਤੀ ਨੇ ਵੀ ਵਿਧਾਇਕ ਨੂੰ ਥੱਪੜ ਜੜ ਦਿੱਤਾ। ਇਹ ਘਟਨਾ ਗੁੰਟੂਰ ਜ਼ਿਲ੍ਹੇ ਦੇ ਤੇਨਾਲੀ ਵਿਖੇ ਵਾਪਰੀ ਜਦੋਂ ਸਥਾਨਕ ਵਾਈਐਸਆਰ ਕਾਂਗਰਸ ਦੇ ਵਿਧਾਇਕ ਏ. ਸਿਵਾ ਕੁਮਾਰ ਨੇ ਕਤਾਰ ਨੂੰ ਉਲੰਘ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਅਤੇ ਵੋਟਰਾਂ ਵਿੱਚੋਂ ਇੱਕ ਨੇ ਉਸ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ। ਗੁੱਸੇ ਵਿਚ ਆ ਕੇ ਵਿਧਾਇਕ ਨੇ ਉਸ ਵਿਅਕਤੀ ਨੂੰ ਥੱਪੜ ਮਾਰ ਦਿੱਤਾ। ਇਸ ਦੇ ਜਵਾਬ ’ਚ ਉਸ ਵਿਅਕਤੀ ਨੇ ਵੀ ਵਿਧਾਇਕ ਨੂੰ ਥੱਪੜ ਜੜ ਦਿੱਤਾ। ਵਿਧਾਇਕ ਦੇ ਥੱਪੜ ਮਾਰੇ ਜਾਣ ਤੋਂ ਨਾਰਾਜ਼ ਹੋਏ ਉਸ ਦੇ ਸਮਰਥਕਾਂ ਨੇ ਉਸ ਵਿਅਕਤੀ ’ਤੇ ਆਪਣਾ ਗੁੱਸਾ ਕੱਢਿਆ। ਮਾਮਲੇ ਸਬੰਧੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵਿਧਾਇਕ ਕਤਾਰ ਨੂੰ ਉਲੰਘਣ ਕਾਰਨ ਵਾਪਰੀ ਜਿਸ ਦਾ ਕਈ ਵੋਟਰਾਂ ਨੇ ਇਤਰਾਜ਼ ਕੀਤਾ ਅਤੇ ਇਕ ਵੋਟਰ ਨੇ ਇਸ ਸਬੰਧੀ ਵਿਧਾਇਕ ਨੂੰ ਸਵਾਲ ਕੀਤਾ ਜਿਸ ਦੇ ਨਤੀਜੇ ਵਜੋਂ ਝੜਪ ਹੋ ਗਈ। ਪੁਲੀਸ ਕੁੱਟਮਾਰ ਦੀ ਘਟਨਾਂ ਤੋਂ ਪਹਿਲਾਂ ਵਿਧਾਇਕ ਅਤੇ ਵੋਟਰ ਵਿਚਾਲੇ ਬਹਿਸ ਹੋਈ। ਵੋਟਰ ਦੀ ਜਵਾਬੀ ਕਾਰਵਾਈ ਤੋਂ ਬਾਅਦ ਵਿਧਾਇਕ ਦੇ ਸਮਰਥਕਾਂ ਨੇ ਉਦੋਂ ਤੱਕ ਵੋਟਰ ’ਤੇ ਮੁੱਕਿਆਂ ਦੀ ਬਰਸਾਤ ਕੀਤੀ ਜਦ ਤਕ ਪੁਲੀਸ ਹਮਲੇ ਨੂੰ ਰੋਕਣ ਲਈ ਅੱਗੇ ਨਹੀਂ ਆਈ। -ਪੀਟੀਆਈ

Advertisement

Advertisement