ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਧਾਇਕ ਸਿੱਧੂ ਵੱਲੋਂ ਹੜ੍ਹ ਪੀੜਤਾਂ ਲਈ ਮਦਦ ਦਾ ਐਲਾਨ

09:29 AM Jul 17, 2023 IST
ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ।

ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 16 ਜੁਲਾਈ
ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਹੜ੍ਹ ਪੀੜਤਾਂ ਦਾ ਸਹਾਰਾ ਬਣਨ ਲਈ ਅੱਗੇ ਆਏ ਹਨ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਜਮ੍ਹਾਂ ਕਰਵਾਉਣਗੇ। ਵਿਧਾਇਕ ਨੇ ਪਸ਼ੂਆਂ ਦੀ ਵੀ ਹਰੇ-ਚਾਰੇ ਦੇ ਰੂਪ ਵਿੱਚ ਮਦਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ‘ਆਪ’ ਵਰਕਰਾਂ, ਆਗੂਆਂ ਅਤੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਪਸ਼ੂਆਂ ਲਈ ਚਾਰੇ ਦਾ ਆਚਾਰ ਬਣਾ ਕੇ 10 ਟਰੱਕ ਭੇਜ ਰਹੇ ਹਨ, 2 ਟਰੱਕ ਮੰਗਲਵਾਰ ਤੱਕ ਹੀ ਭੇਜ ਦੇਣਗੇ। ਉਨ੍ਹਾਂ ਨੇ ਝੋਨੇ ਦੀ ਪਛੇਤੀ ਕਿਸਮ ਦੀ ਪਨੀਰੀ ਵੀ ਬਿਜਵਾ ਦਿੱਤੀ ਹੈ, ਜੋ ਸਮੇਂ ਸਿਰ ਸਬੰਧਤ ਇਲਾਕਿਆਂ ਨੂੰ ਭੇਜੀ ਜਾਵੇਗੀ। ਸ੍ਰੀ ਸਿੱਧੂ ਨੇ ਦੱਸਿਆ ਕਿ ਕਿਸਾਨ ਗੁਰਚਰਨ ਸਿੰਘ ਕਰਾੜਵਾਲਾ ਕਰੀਬ 25 ਕਿੱਲਿਆਂ ਦੀ ਪਨੀਰੀ ਤਿਆਰ ਕਰ ਰਹੇ ਹਨ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਰੌਬੀ ਬਰਾੜ, ਸੁੱਖੀ ਮੱਲੂਆਣਾ, ਸੁਖਪ੍ਰੀਤ ਮਹਿਰਾਜ, ਨਿੰਮਾ ਮਹਿਰਾਜ, ਇੰਦਰਵੀਰ ਬਾਵਾ, ਗੁਰਜੀਤ ਭੂੰਦੜ ਆਦਿ ਹਾਜ਼ਰ ਸਨ।

Advertisement

Advertisement
Tags :
ਐਲਾਨਸਿੱਧੂਹੜ੍ਹਪੀੜਤਾਂਵੱਲੋਂਵਿਧਾਇਕ
Advertisement