ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਧਾਇਕ ਸੰਦੀਪ ਜਾਖੜ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ

06:28 AM Apr 28, 2024 IST
ਨਵੀਂ ਅਨਾਜ ਮੰਡੀ ਦਾ ਦੌਰਾ ਕਰਨ ਮੌਕੇ ਵਿਧਾਇਕ ਸੰਦੀਪ ਜਾਖੜ।

ਸੁੰਦਰ ਨਾਥ ਆਰੀਆ
ਅਬੋਹਰ, 27 ਅਪਰੈਲ
‘ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਵਾਰ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਉਣ ਦੇਣ ਦੇ ਦਾਅਵੇ ਕੀਤੇ ਸਨ, ਜਦੋਂਕਿ ਸਥਿਤੀ ਹਾਲੇ ਵੀ ਇਸ ਦੇ ਉਲਟ ਹੈ ਕਿਉਂਕਿ ਇਨ੍ਹੀਂ ਦਿਨੀਂ ਮੰਡੀ ਵਿੱਚ ਕਣਕ ਦੀ ਲਿਫਟਿੰਗ ਹੌਲੀ ਹੋਣ ਕਾਰਨ ਕਣਕ ਦੇ ਢੇਰ ਲੱਗੇ ਹੋਏ ਹਨ।’ ਇਹ ਗੱਲ ਦਾਣਾ ਮੰਡੀ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਪੁੱਜੇ ਵਿਧਾਇਕ ਸੰਦੀਪ ਜਾਖੜ ਨੇ ਆਖੀ। ਉਨ੍ਹਾਂ ਕਿਹਾ ਕਿ ਜਦੋਂ ਸੁਨੀਲ ਕੁਮਾਰ ਜਾਖੜ ਪੰਜਾਬ ਪ੍ਰਧਾਨ ਸਨ ਤਾਂ ਕਿਸੇ ਵੀ ਫਸਲ ਦੀ ਲਿਫਟਿੰਗ ’ਚ ਇੰਨੀ ਦੇਰੀ ਨਹੀਂ ਹੋਈ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਢਿੱਲਮੱਠ ਕਾਰਨ ਖਰੀਦ ਕੇਂਦਰਾਂ ਤੋਂ ਲਿਫਟਿੰਗ ਦਾ ਕੰਮ ਬਹੁਤ ਹੀ ਮੱਠੀ ਰਫਤਾਰ ਨਾਲ ਚੱਲ ਰਿਹਾ ਹੈ, ਜਿਸ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਕਣਕ ਦੀ ਫ਼ਸਲ ਪਿਛਲੀ ਵਾਰ ਦੇ ਮੁਕਾਬਲੇ ਘਟੀ ਹੈ, ਫਿਰ ਵੀ ਹਾਲਤ ਇੰਨੀ ਮਾੜੀ ਹੈ ਅਤੇ ਇਹ ਵੱਡੀ ਚਿੰਤਾ ਦੀ ਗੱਲ ਹੈ ਕਿ ਮੰਡੀ ਵਿੱਚ ਅਧਿਕਾਰੀਆਂ ਵੱਲੋਂ ਫਾਇਰ ਬ੍ਰਿਗੇਡ ਦੇ ਅੱਗ ਬੁਝਾਉਣ ਲਈ ਆਉਣ ਜਾਣ ਲਈ ਬਣਾਈਆਂ ਗਈਆਂ ਸੜਕਾਂ ’ਤੇ ਵੀ ਕਣਕ ਦੇ ਢੇਰ ਲਗਾ ਦਿੱਤੇ ਗਏ ਹਨ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਕੋਈ ਵੱਡੀ ਦੁਰਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਇਸ ਮੌਕੇ ਪੰਜਾਬ ਭਾਜਪਾ ਆੜ੍ਹਤੀਆ ਸੈੱਲ ਦੇ ਕੋ-ਕਨਵੀਨਰ ਅਨਿਲ ਨਾਗੋਰੀ, ਗੁਰਬਚਨ ਸਿੰਘ ਸਰਾਂ, ਵਿਜੇ ਛਾਬੜਾ, ਅਸ਼ੋਕ ਸਿੰਗਲਾ, ਸੁਖਵਿੰਦਰ ਸਿੰਘ ਨੀਟੂ, ਧਰਮਪਾਲ ਸੇਠੀ, ਨੀਰਜ ਗੋਦਾਰਾ, ਅਸ਼ਵਨੀ ਸੇਤੀਆ, ਬੰਟੀ ਗੋਇਲ, ਸੁਭਾਸ਼ ਗਾਂਧੀ, ਸੌਰਵ ਨਾਗੋਰੀ, ਮੱਖਣ ਜਿੰਦਲ, ਵਿਜੇ ਪੈਡੀਵਾਲ, ਗੋਲਡੀ ਬਾਂਸਲ, ਗੁਲਸ਼ਨ ਕੁੱਕੜ, ਨਰੇਸ਼ ਗਰਗ, ਸੁਭਾਸ਼ ਬਾਂਸਲ, ਕੁਮਾਰ ਮਿੱਢਾ ਆਦਿ ਹਾਜ਼ਰ ਸਨ।

Advertisement

ਕਣਕ ਦੀ ਲਿਫਟਿੰਗ ਨਾ ਹੋਣ ’ਤੇ ਗੁੰਮਟੀ ਵਿੱਚ ਕਿਸਾਨਾਂ ਵੱਲੋਂ ਨਾਅਰੇਬਾਜ਼ੀ

ਮਹਿਲ ਕਲਾਂ (ਪੱਤਰ ਪ੍ਰੇਰਕ): ਪਿੰਡ ਗੁੰਮਟੀ ਦੀ ਅਨਾਜ ਮੰਡੀ ਵਿੱਚੋਂ ਕਣਕ ਨਾ ਚੁੱਕਣ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਕੁਲਦੀਪ ਸਿੰਘ, ਨਾਹਰ ਸਿੰਘ ਗੁੰਮਟੀ, ਨਿਸਾਨ ਸਿੰਘ ਗੁੰਮਟੀ ਤੇ ਪ੍ਰੇਮ ਸਿੰਘ ਨੇ ਕਿਹਾ ਕਿ ਗੁੰਮਟੀ ਦੀ ਮੰਡੀ ਵਿੱਚੋਂ ਪਿਛਲੇ ਤਿੰਨ ਦਿਨਾਂ ਤੋਂ ਕਣਕ ਦੇ ਖਰੀਦੇ ਸਟਾਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਕਿਸਾਨਾਂ ਨੂੰ ਕਣਕ ਦੀ ਫਸਲ ਲਿਆਉਣ ਸਮੇਂ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਟਾਕ ਦੀ ਲਿਫਟਿੰਗ ਕਰਵਾਉਣ ਲਈ ਟਰੱਕ ਵੀ ਨਹੀਂ ਭੇਜੇ ਜਾ ਰਹੇ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਖਰੀਦ ਕੀਤੀ ਕਣਕ ਦੇ ਸਟਾਕ ਦੀਆਂ ਭਰੀਆਂ ਹੋਈਆਂ ਬੋਰੀਆਂ ਦੀ ਤੁਰੰਤ ਲਿਫਟਿੰਗ ਕਰਵਾਈ ਜਾਵੇ।

Advertisement
Advertisement
Advertisement