ਵਿਧਾਇਕ ਰੰਧਾਵਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 21 ਜੁਲਾਈ
ਹਲਕੇ ਵਿੱਚ ਲੰਘੇ ਦਨਿੀਂ ਭਾਰੀ ਮੀਂਹ ਕਾਰਨ ਪੈਦਾ ਹੋਏ ਹੜ੍ਹ ਦੇ ਹਾਲਾਤਾਂ ਦੌਰਾਨ ਆਪਣੀ ਡਿਊਟੀ ਨਿਭਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸਨਮਾਨ ਕੀਤਾ ਗਿਆ।
ਵਿਧਾਇਕ ਨੇ ਐੱਸਡੀਐੱਮ, ਏਐੱਸਪੀ, ਤਹਿਸੀਲਦਾਰ, ਬੀਡੀਪੀਓ, ਕਾਰਜਸਾਧਕ ਅਫਸਰ, ਫਾਇਰ ਅਫਸਰ, ਥਾਣਾ ਮੁਖੀ, ਕਾਨੂੰਨਗੋ ਪਟਵਾਰੀਆਂ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਦਫਤਰ ਵਿਖੇ ਪ੍ਰਸੰਸਾ ਪੱਤਰ ਭੇਟ ਕਰਕੇ ਅਤੇ ਸਿਰੋਪਾਓ ਪਹਨਿਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਉਹ ਬਹੁਤ ਖੁਸ਼ਕਿਸਮਤ ਹਨ ਜੋ ਉਨ੍ਹਾਂ ਨੂੰ ਅਜਿਹੇ ਮਿਹਨਤੀ ਪ੍ਰਸ਼ਾਸਨਿਕ ਅਧਿਕਾਰੀ ਮਿਲੇ ਹਨ, ਜਨਿ੍ਹਾਂ ਨੇ ਕੁਦਰਤੀ ਆਫਤਾਂ ਦੌਰਾਨ ਬਨਿਾਂ ਕਿਸੇ ਸਵਾਰਥ ਤੋਂ ਆਪਣੀ ਡਿਊਟੀ ਦਨਿ ਰਾਤ ਇਮਾਨਦਾਰੀ ਨਾਲ ਨਿਭਾਈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਜਿਥੇ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਰੈਸਕਿਊ ਸੈਂਟਰਾਂ ਵਿੱਚ ਰੱਖਿਆ ਗਿਆ ਉਥੇ ਲੋਕਾਂ ਨੂੰ ਖਾਣਾ ਪੀਣਾ ਮੁਹੱਈਆ ਕਰਵਾਉਣ ਤੋਂ ਲੈ ਕੇ ਉਨ੍ਹਾਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਵਲੋਂ ਇਸ ਆਫ਼ਤਾਂ ਦੌਰਾਨ ਕੀਤੇ ਕੰਮਾਂ ਨੂੰ ਭੁਲਾਇਆ ਨਹੀਂ ਜਾ ਸਕਦਾ।