ਸਮਾਗਮ ਦੌਰਾਨ ਵਿਧਾਇਕ ਰਾਮ ਕਰਨ ਕਾਲਾ ਦਾ ਸਨਮਾਨ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਨਵੰਬਰ
ਦੀਵਾਲੀ ਦਾ ਪਵਿੱਤਰ ਤਿਉਹਾਰ ਪ੍ਰਜਾਪਿਤਾ ਬ੍ਰਹਮ ਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲਯ ਪ੍ਰਭੂ ਅਨੁਭੂਤੀ ਭਵਨ ਸ਼ਾਹਬਾਦ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਰਾਜ ਯੋਗਿਨੀ ਬ੍ਰਹਮ ਕੁਮਾਰੀ ਨੀਤੀ ਦੀਦੀ ਨੇ ਦੱਸਿਆ ਕਿ ਦੀਵਾਲੀ ਖਤਮ ਹੋਣ ਤੋਂ ਬਾਅਦ ਵਿਕਾਰਾਂ ਦੇ ਰੂਪ ਵਿਚ ਰਾਵਣ ਦੇ ਖਤਮ ਹੋਣ ਮਗਰੋਂ ਖੁਸ਼ੀ ਦਾ ਨਵਾਂ ਸੰਸਾਰ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਕ ਦੀਵਾ ਕਈ ਦੀਵੇ ਜਗਾ ਸਕਦਾ ਹੈ,ਇਸ ਲਈ ਇਹ ਦੀਵਾਲੀ ਇਕ ਮਿੱਟੀ ਦੇ ਦੀਵੇ ਨਾਲ ਅਧਿਆਤਮਿਕ ਦੀਵਾ ਜਗਾਓ ਤੇ ਆਪਣੇ ਆਤਮਕ ਸੁਭਾਅ ਨੂੰ ਪਛਾਣੋ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਦੀਵਾਲੀ ਤੋਂ ਕਈ ਦਿਨ ਪਹਿਲਾਂ ਸਫਾਈ ਸ਼ੁਰੂ ਕਰ ਦਿੰਦੇ ਹਾਂ। ਵਿਅਕਤੀ ਲੋਕਾਂ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ ਹੈ ਤੇ ਚੰਗਾ ਵਿਵਹਾਰ ਕਰਦਾ ਹੈ ਪਰ ਉਸ ਦੇ ਦਿਮਾਗ ਦੇ ਕੋਨੇ ਵਿਚ ਕਈ ਪੁਰਾਣੀਆਂ ਗੱਲਾਂ ਹਨ। ਇਸ ਲਈ ਜਦ ਤਕ ਸਾਡਾ ਮਨ ਸ਼ੁਧ ਨਹੀਂ ਹੁੰਦਾ ,ਅਸੀਂ ਲਕਸ਼ਮੀ ਨੂੰ ਬੁਲਾਉਣ ਦੇ ਯੋਗ ਨਹੀਂ ਹੋਵਾਂਗੇ। ਇਸ ਮੌਕੇ ਸਥਾਨਕ ਵਿਧਾਇਕ ਰਾਮ ਕਰਨ ਕਾਲਾ, ਸੀਨੀਅਰ ਐਡਵੋਕੇਟ ਕਮਲੇਸ਼ ਗੁਪਤਾ, ਅਸ਼ੋਕ , ਸੁਭਾਸ਼ ਕਲਸਾਣਾ ਨੇ ਸਭ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਸਿਸਟਰ ਨਿਜਾ ਨੇ ਸਾਰੇ ਮਹਿਮਾਨਾਂ ਨੂੰ ਬੈਜ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ. ਸੁਨੀਲ ਗੁਪਤਾ, ਗਿਆਨ ਚੰਦ, ਸੁਰੇਸ਼ ਸ਼ਰਮਾ, ਅਨਿਲ, ਵਿੱਕੀ ਸੇਠੀ, ਦਵਿੰਦਰ, ਰਾਮ ਸ਼ਰਨ, ਅਮਰਨਾਥ, ਆਰਤੀ ਸੂਰੀ, ਮੀਨੂੰ, ਸ਼ੋਭਾ,ਰੇਖਾ ਹਾਜ਼ਰ ਸਨ।