ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਇਕ ਪਠਾਣਮਾਜਰਾ ਵੱਲੋਂ ਨਵੇਂ ਬਣੇ ਪੁਲ ਦਾ ਜਾਇਜ਼ਾ

09:06 AM Jun 05, 2023 IST

ਪੱਤਰ ਪ੍ਰੇਰਕ

Advertisement

ਦੇਵੀਗੜ੍ਹ, 4 ਜੂਨ

ਪੰਜਾਬ ਸਰਕਾਰ ਵੱਲੋਂ ਨੇੜਲੇ ਪਿੰਡ ਕਰਤਾਰਪੁਰ ਤੋਂ ਨੌਗਾਵਾਂ ਵਿਚਾਲੇ ਲੰਘਦੀਂ ਮੀਰਾਂਪੁਰ ਚੋਆ ਨਦੀ ‘ਤੇ ਬਣਾਏ ਗਏ ਨਵੇਂ ਪੁਲ ਦਾ ਜਾਇਜ਼ਾ ਲੈਣ ਲਈ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਟੀਮ ਸਰਕਲ ਬਲਬੇੜ੍ਹਾ ਦੇ ਇੰਚਾਰਜ ਡਾ. ਕਰਮ ਸਿੰਘ ਤੇ ਆਮ ਵਰਕਰ ਪੁੱਜੇ। ਇਸ ਮੌਕੇ ਡਾ. ਕਰਮ ਸਿੰਘ ਨੇ ਕਿਹਾ ਕਿ ਇਲਾਕਾ ਵਾਸੀਆਂ ਦੇ ਦੱਸਣ ਮੁਤਾਬਕ ਇਸ ਨਵੇਂ ਬਣੇ ਪੁੱਲ ‘ਚ ਕੁੱਝ ਕਮੀਆਂ ਨਜ਼ਰ ਆਈਆਂ ਹਨ ਜਿਸ ਨੂੰ ਜਲਦ ਦੂਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਅੰਦਰ ਹਰ ਕਾਰਜ ਪੂਰੀ ਇਮਾਨਦਾਰੀ ਨਾਲ ਨੇਪਰੇ ਚੜ੍ਹ ਰਹੇ ਹਨ, ਜਿਸ ਤਹਿਤ ਹਲਕਾ ਸਨੌਰ ਵਿੱਚ ਜੋ ਵੀ ਕਾਰਜ ਸ਼ੁਰੂ ਕੀਤੇ ਹਨ ਜਾਂ ਪੁਰਾਣੇ ਚੱਲ ਰਹੇ ਹਨ ਉਨ੍ਹਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਵੀ ਵਿਕਾਸ ਦਾ ਕੰਮ ਅਧੂਰਾ ਨਾ ਰਹੇ। ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਕੁਲਵਿੰਦਰ ਸਿੰਘ ਸਰਪੰਚ, ਸਵਰਨ ਸਿੰਘ, ਕੁਲਵੰਤ ਸਿੰਘ ਨੰਬਰਦਾਰ, ਮਨਜੀਤ ਸਿੰਘ ਨੰਬਰਦਾਰ ਬਲਬੇੜ੍ਹਾ, ਰਘਵੀਰ ਸਿੰਘ ਕਰਤਾਰਪੁਰ, ਮਦਨ ਵਰਮਾਂ, ਡਾ. ਰਾਜਿੰਦਰ ਸਿੰਘ ਜਾਫਰਪੁਰ, ਪ੍ਰਧਾਨ ਗੁਰਦੇਵ ਸਿੰਘ, ਧਰਮਿੰਦਰ ਸਿੰਘ, ਸੁਖਚੈਨ ਸਿੰਘ ਫ਼ੌਜੀ, ਕੁਲਵੰਤ ਸਿੰਘ ਤੇ ਹੋਰ ਇਲਾਕਾ ਵਾਸੀ ਮੌਜੂਦ ਸਨ।

Advertisement

Advertisement