For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਪੰਡੋਰੀ ਵੱਲੋਂ ਪਿੰਡ ਕੁਠਾਲਾ ਤੋਂ ਮਾਹਮਦਪੁਰ ਸੜਕ ਦਾ ਉਦਘਾਟਨ

07:52 AM Sep 04, 2024 IST
ਵਿਧਾਇਕ ਪੰਡੋਰੀ ਵੱਲੋਂ ਪਿੰਡ ਕੁਠਾਲਾ ਤੋਂ ਮਾਹਮਦਪੁਰ ਸੜਕ ਦਾ ਉਦਘਾਟਨ
ਨਵੀਂ ਬਣਾਈ ਗਈ ਸੜਕ ਅਤੇ ਪੁਲ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ।
Advertisement

ਮੁਕੰਦ ਸਿੰਘ ਚੀਮਾ
ਸੰਦੌੜ, 3 ਸਤੰਬਰ
ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਕੁਠਾਲਾ ਤੋਂ ਮਾਹਮਦਪੁਰ ਨੂੰ ਮੁੜ ਬਣਾਈ ਲਿੰਕ ਸੜਕ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ। ਇਸ ਦੌਰਾਨ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਸੜਕ ਨੂੰ ਕਰਾਸ ਕਰ ਕੇ ਲੰਘਦੀ ਲਸਾੜਾ ਡਰੇਨ ਉਪਰ ਨਵੇਂ ਬਣੇ ਪੁਲ ਦਾ ਵੀ ਉਦਘਾਟਨ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ 10 ਫੁੱਟ ਚੌੜੀ ਇਸ ਸੜਕ ਨੂੰ 12 ਫੁੱਟ ਤੱਕ ਚੌੜਾ ਕਰ ਕੇ ਬਣਾਇਆ ਗਿਆ ਹੈ। ਇਹ ਸੜਕ ਪਿੰਡ ਕੁਠਾਲਾ ਤੋਂ ਸ਼ੁਰੂ ਹੋ ਕੇ ਪਿੰਡ ਮਾਹਮਦਪੁਰ, ਅਲੀਪੁਰ ਤੋਂ ਦੀ ਹੁੰਦੀ ਹੋਈ ਪਿੰਡ ਕਾਤਰੋਂ ਤੱਕ ਬਣਾਈ ਗਈ ਹੈ। ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਨੇ ਕਿਹਾ ਕਿ ਮਾਹਮਦਪੁਰ ਤੇ ਕੁਠਾਲਾ ਵਿਚਕਾਰ ਲਸਾੜਾ ਡਰੇਨ ਦਾ ਪੁਲ ਜੋ ਲੰਬੇ ਸਮੇਂ ਤੋਂ ਬੁਰੀ ਤਰ੍ਹਾਂ ਖਸਤਾ ਹੋ ਚੁੱਕਿਆ ਸੀ, ਇਸ ਨੂੰ ਕਰੀਬ ਦੋ ਕਰੋੜ ਦੀ ਲਾਗਤ ਨਾਲ ਨਵਾਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਡਰੇਨ ਦਾ ਪਾਣੀ ਇਸ ਖਸਤਾ ਹੋ ਚੁੁੱਕੇ ਪੁਲ ਦੇ ਉਪਰੋਂ ਦੀ ਲੰਘਣ ਕਾਰਨ ਹਾਦਸੇ ਵਾਪਰ ਰਹੇ ਸਨ। ਵਿਧਾਇਕ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਨਾਂ ਕਿਸੇ ਭੇਦਭਾਵ ਤੋਂ ਲੋਕਾਂ ਦੇ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਪੀਏ ਬਿੰਦਰ ਸਿੰਘ ਖਾਲਸਾ, ਹਰਮੇਲ ਸਿੰਘ ਮਾਹਮਦਪੁਰ, ਜਿੰਦਰ ਸਿੰਘ ਮਾਹਮਦਪੁਰ, ਆੜ੍ਹਤੀਆ ਰਮਿੰਦਰ ਸਿੰਘ ਮਾਨ, ਹਰਮਨ ਸਿੰਘ, ਗੋਬਿੰਦ ਸਿੰਘ ਫੌਜੀ, ਬੀਰਾ ਸੰਧੂ, ਸੋਨੀ ਧਾਲੀਵਾਲ ਸਮੇਤ ਕਈ ਆਗੂ ਹਾਜ਼ਰ ਸਨ।

Advertisement

Advertisement
Advertisement
Author Image

Advertisement