ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਚਿਕਨਪਾਕਸ ਹੋਇਆ
06:36 AM Jul 05, 2024 IST
Advertisement
ਪੱਤਰ ਪ੍ਰੇਰਕ
ਭਵਾਨੀਗੜ੍ਹ, 4 ਜੁਲਾਈ
ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਚਿਕਨਪਾਕਸ ਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਵਿਧਾਇਕ ਭਰਾਜ ਡਾਕਟਰੀ ਸਲਾਹ ਮਗਰੋਂ ਇਕਾਂਤਵਾਸ ਵਿੱਚ ਰਹਿ ਕੇ ਆਪਣਾ ਇਲਾਜ ਕਰਵਾਉਣਗੇ। ਇਹ ਜਾਣਕਾਰੀ ਵਿਧਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਤੋਂ ਉਹ ਆਪਣੀ ਸਿਹਤ ਵਿੱਚ ਕਾਫੀ ਢਿੱਲਮੱਠ ਮਹਿਸੂਸ ਕਰ ਰਹੇ ਸਨ। ਇਸ ਸਬੰਧੀ ਡਾਕਟਰਾਂ ਨੂੰ ਚੈੱਕਅੱਪ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੂੰ ਚਿਕਨਪਾਕਸ ਹੋ ਗਿਆ ਹੈ। ਡਾਕਟਰਾਂ ਅਨੁਸਾਰ ਉਨ੍ਹਾਂ ਨੂੰ ਤਕਰੀਬਨ ਇਕ ਹਫਤਾ ਇਕਾਂਤਵਾਸ ਰਹਿ ਕੇ ਇਲਾਜ ਲੈਣਾ ਪਵੇਗਾ। ਵਿਧਾਇਕ ਭਰਾਜ ਨੇ ਕਿਹਾ ਕਿ ਲੋਕ ਸੰਗਰੂਰ ਵਿਖੇ ਸਥਿਤ ਦਫ਼ਤਰ ਪਹੁੰਚ ਕੇ ਆਪਣਾ ਕੰਮ ਕਰਵਾ ਸਕਦੇ ਹਨ।
Advertisement
Advertisement
Advertisement