ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਇਕ ਨਾਪਾ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

08:53 AM Mar 09, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਰਤੀਆ, 8 ਮਾਰਚ
ਵਿਧਾਇਕ ਲਕਸ਼ਮਣ ਨਾਪਾ ਨੇ ਅੱਜ ਪਿੰਡ ਬੀਰਾਬੰਦੀ, ਅਜੀਤਨਗਰ, ਬਨਾਵਲੀ ਸੋਤਰ, ਨਕਟਾ ਤੇ ਹੜੌਲੀ ਦਾ ਦੌਰਾ ਕੀਤਾ ਤੇ ਇਸ ਦੌਰਾਨ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਉਨ੍ਹਾਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਸ੍ਰੀ ਨਾਪਾ ਨੇ ਅੱਜ ਐੱਚਆਰਡੀਐੱਫ ਸਕੀਮ ਤਹਿਤ ਪਿੰਡ ਹੜੋਲੀ ਵਿੱਚ 75 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਦੀ ਇਮਾਰਤ, ਸ਼ਿਵਧਾਮ ਸਕੀਮ ਤਹਿਤ ਕਬਰਿਸਤਾਨ (ਬਿਸ਼ਨੋਈ ਭਾਈਚਾਰੇ) ਦੀ ਚਾਰਦੀਵਾਰੀ, ਪਿੰਡ ਅਜੀਤਨਗਰ ਵਿੱਚ ਸੜਕ ਤੇ ਸ਼ੈੱਡ ਦੀ ਉਸਾਰੀ, ਬੀਰਾਬਦੀ ਵਿੱਚ 7 ਲੱਖ ​​ਰੁਪਏ ਦੀ ਲਾਗਤ ਨਾਲ ਸੜਕ ਦੀ ਮੁਰੰਮਤ ਅਤੇ ਨਕਟਾ ਵਿੱਚ 30 ਲੱਖ ਦੀ ਲਾਗਤ ਨਾਲ ਬਣਾਂਵਾਲੀ ਸੋਤਰ ਵਿੱਚ ਪਾਰਕ ਤੇ ਫਿਰਨੀ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਸਥਾਨਕ ਬਾਸ਼ਿੰਦਿਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਵਿਧਾਇਕ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਵਿੱਚ ਕਮਿਊਨਿਟੀ ਹਾਲ ਬਣਨ ਨਾਲ ਸਥਾਨਕ ਲੋਕਾਂ ਨੂੰ ਵੱਖ-ਵੱਖ ਸ਼ੁਭ, ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਲਈ ਆਸਾਨੀ ਨਾਲ ਥਾਂ ਮਿਲ ਜਾਵੇਗੀ ਅਤੇ ਖਰਾਬ ਮੌਸਮ ਕਾਰਨ ਪੈਦਾ ਹੋਣ ਵਾਲੀਆਂ ਕਈ ਸਮੱਸਿਆਵਾਂ ਤੋਂ ਉਹ ਬੱਚ ਜਾਣਗੇ। ਉਨ੍ਹਾਂ ਕਿਹਾ ਕਿ ਕਮਿਊਨਿਟੀ ਹਾਲ ਵਿੱਚ ਵਧੀਆ ਸਹੂਲਤਾਂ ਹੋਣਗੀਆਂ, ਜਿੱਥੇ ਲੋਕ ਆਸਾਨੀ ਨਾਲ ਵਿਆਹ ਆਦਿ ਦੀਆਂ ਰਸਮਾਂ ਕਰ ਸਕਣਗੇ। ਵਿਧਾਇਕ ਲਕਸ਼ਮਣ ਨਾਪਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਰਤੀਆ ਦੇ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਦੇਣ ਲਈ ਤੇਜ਼ੀ ਨਾਲ ਵਿਕਾਸ ਕਾਰਜ ਕਰਵਾ ਰਹੇ ਹਨ ਅਤੇ ਇਲਾਕੇ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ, ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ ਤੇ ਲੋਕਾਂ ਦਾ ਪੈਸਾ ਪੂਰੀ ਇਮਾਨਦਾਰੀ ਨਾਲ ਵਿਕਾਸ ਕਾਰਜਾਂ ’ਤੇ ਖਰਚ ਕੀਤਾ ਜਾਵੇਗਾ।
ਇਸ ਦੌਰਾਨ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਿਕਾਸ ਕੁਮਾਰ ਲੰਗਿਆਣ, ਮੰਡਲ ਪ੍ਰਧਾਨ ਨਿਰਮਲ ਸਿੰਘ, ਐਸ.ਡੀ.ਓ ਰੋਮਿਲ ਸਿੰਘ, ਸਰਪੰਚ ਬਲਰਾਜ, ਡਾ: ਹਰੀ ਸਿੰਘ, ਸੁਖਰਾਜ ਸਿੰਘ, ਨਛੱਤਰ ਸਿੰਘ, ਲਕਸ਼ਮਣ ਸਿੰਘ, ਰਮੇਸ਼ ਅਤੇ ਹੋਰ ਅਧਿਕਾਰੀ, ਪਤਵੰਤੇ ਨਾਗਰਿਕ ਅਤੇ ਪਿੰਡ ਵਾਸੀ ਹਾਜ਼ਰ ਸਨ।

Advertisement

Advertisement