For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਮਿੱਢਾ ਨੇ ਵਿਕਾਸ ਕਾਰਜਾਂ ਦੇ ਵੇਰਵੇ ਦਿੱਤੇ

08:51 AM Jul 23, 2024 IST
ਵਿਧਾਇਕ ਮਿੱਢਾ ਨੇ ਵਿਕਾਸ ਕਾਰਜਾਂ ਦੇ ਵੇਰਵੇ ਦਿੱਤੇ
Advertisement

ਪੱਤਰ ਪ੍ਰੇਰਕ
ਜੀਂਦ, 22 ਜੁਲਾਈ
ਕਾਂਗਰਸ ਵੱਲੋਂ ‘ਹਰਿਆਣਾ ਮੰਗੇ ਹਿਸਾਬ’ ਨੂੰ ਲੈ ਕੇ ਕੱਢੀ ਗਈ ਪਦਯਾਤਰਾ ਨੂੰ ਲੈ ਕੇ ਰੋਹਤਕ ਤੋਂ ਸੰਸਦ ਮੈਂਬਰ ਦਪਿੰਦਰ ਹੁੱਡਾ ਵੱਲੋਂ ਭਾਜਪਾ ਦੇ 10 ਸਾਲਾਂ ਦੇ ਸਾਸ਼ਨਕਾਲ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਦਾ ਹਿਸਾਬ ਮੰਗਣ ’ਤੇ ਜੀਂਦ ਦੇ ਭਾਜਪਾ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਸੰਸਦ ਮੈਂਬਰ ਦਪਿੰਦਰ ਹੁੱਡਾ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਸ੍ਰੀ ਹੁੱਡਾ ਕਿਸੇ ਸਮੇਂ ਵੀ ਉਨ੍ਹਾਂ ਨਾਲ ਰੂ-ਬ-ਰੂ ਹੋਕੇ ਭਾਜਪਾ ਸਾਸ਼ਨਕਾਲ 10 ਸਾਲਾਂ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਦਾ ਇੱਕ-ਇੱਕ ਕਰ ਕੇ ਹਿਸਾਬ ਲੈ ਸਕਦੇ ਹਨ ਅਤੇ ਖੁਦ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਦਾ ਹਿਸਾਬ ਉਨ੍ਹਾਂ ਵੀ ਦੇ ਦੇਣ। ਡਾ. ਮਿੱਢਾ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਵਿੱਚ ਜਿੰਨੇ ਵਿਕਾਸ ਕੰਮ ਕਰਵਾਏ ਸੀ ਉਸ ਤੋਂ 3 ਗੁਣਾ ਵੱਧ ਵਿਕਾਸ ਕੰਮ ਭਾਜਪਾ ਨੇ ਅਪਣੇ 10 ਸਾਲਾਂ ਦੇ ਕਾਰਜਕਾਲ ਵਿੱਚ ਕਰਵਾਏ ਹਨ।

Advertisement
Advertisement
Author Image

joginder kumar

View all posts

Advertisement