ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਧਾਇਕ ਮਹਾਜਨ ਨੇ ਕੂੜੇ ਦੇ ਕੁਪ੍ਰਬੰਧਾਂ ਦਾ ਮੁੱਦਾ ਵਿਧਾਨ ਸਭਾ ’ਚ ਚੁੱਕਿਆ

10:31 AM Sep 04, 2024 IST
ਸ਼ਹਿਰ ਦੀ ਮੌਨਸਰ ਗਰਾਊਂਡ ਨੇੜੇ ਕੂੜੇ ਦੇ ਢੇਰ ’ਤੇ ਫਿਰਦੇ ਆਵਾਰਾ ਪਸ਼ੂ।

ਜਗਜੀਤ ਸਿੰਘ
ਮੁਕੇਰੀਆਂ, 3 ਸਤੰਬਰ
ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਵੱਲੋਂ ਸ਼ਹਿਰ ’ਚ ਕੂੜੇ ਦੀ ਸਹੀ ਸਾਂਭ ਸੰਭਾਲ ਨਾ ਕੀਤੇ ਜਾਣ ਦਾ ਮੁੱਦਾ ਚੁੱਕਣ ਨਾਲ ਨਗਰ ਕੌਂਸਲ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ ਘਿਰ ਗਈ ਹੈ। ਕੂੜਾ ਪ੍ਰਬੰਧਨ ਦੇ ਹਾਲਾਤ ਇਹ ਹਨ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਅੰਦਰ ਬਣਾਏ ਦੋ ਕੂੜਾ ਡੰਪਾਂ ਕੋਲੋਂ ਲੋਕਾਂ ਦਾ ਲੰਘਣਾ ਵੀ ਮੁਹਾਲ ਹੋਇਆ ਪਿਆ ਹੈ ਪਰ ਨਗਰ ਕੌਂਸਲ ਇਸ ਦਾ ਪੱਕਾ ਪ੍ਰਬੰਧ ਕਰਨ ਤੋਂ ਅਸਮਰਥ ਜਾਪ ਰਹੀ ਹੈ। ਦੂਜੇ ਪਾਸੇ ਨਗਰ ਕੌਂਸਲ ਅਧਿਕਾਰੀਆਂ ਨੇ ਕੂੜਾ ਪ੍ਰਬੰਧ ਲਈ ਲਗਾਤਾਰ ਯਤਨ ਕੀਤੇ ਜਾਣ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਅਨੁਸਾਰ ਕੂੜਾ ਡੰਪ ਦੀ ਘਾਟ ਕਾਰਨ ਨਗਰ ਕੌਂਸਲ ਵੱਲੋਂ ਕੂੜੇ ਦਾ ਸੁਚੱਜਾ ਪ੍ਰਬੰਧ ਪਿਛਲੇ ਲੰਬੇ ਸਮੇਂ ਤੋਂ ਨਹੀਂ ਕੀਤਾ ਜਾ ਰਿਹਾ। ਪਿਛਲੀ ਸਰਕਾਰ ਵੇਲੇ ਇਹ ਕੂੜਾ ਪਠਾਨਕੋਟ ਦੇ ਡੰਪ ਵਿੱਚ ਜਾਂਦਾ ਸੀ, ਜਿਸ ਲਈ ਬਕਾਇਦਾ ਟੈਂਡਰ ਕਰਕੇ ਗੱਡੀਆਂ ਲਗਾਈਆਂ ਜਾਂਦੀਆਂ ਸਨ ਅਤੇ ਸ਼ਹਿਰ ’ਚੋਂ ਕੁਝ ਹੱਦ ਤੱਕ ਗੰਦਗੀ ਦੀ ਸਫਾਈ ਹੋ ਜਾਂਦੀ ਸੀ ਪਰ ਪਿਛਲੇ ਸਮੇਂ ’ਚ ਪਠਾਨਕੋਟ ਕੂੜਾ ਡੰਪ ਪ੍ਰਬੰਧਕਾਂ ਵੱਲੋਂ ਇਹ ਕੂੜਾ ਸੁੱਟੇ ਜਾਣ ਤੋਂ ਰੋਕ ਦਿੱਤਾ ਗਿਆ, ਹੁਣ ਇਹ ਕੂੜਾ ਸ਼ਹਿਰ ਦੇ ਅੰਦਰ ਬਣੇ ਦੋ ਕੂੜਾ ਡੰਪਾਂ, ਸ਼ਹਿਰ ਦੇ ਵੱਖ ਵੱਖ ਸੁੰਨੇ ਕੋਨਿਆਂ ਅਤੇ ਚੌਕਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ। ਸ਼ਹਿਰ ਅੰਦਰ ਮੌਨਸਰ ਗਰਾਊਂਡ ਅਤੇ ਨਗਰ ਕੌਂਸਲ ਦਫ਼ਤਰ ਨੇੜੇ ਬਣੇ ਦੋਵੇਂ ਕੂੜਾ ਡੰਪ ਸ਼ਹਿਰ ਦੀ ਸੰਘਣੀ ਆਬਾਦੀ ਨੇੜੇ ਹਨ ਜਿਸ ਕਾਰਨ ਸ਼ਹਿਰ ਅੰਦਰ ਲੋਕਾਂ ਦਾ ਸਾਹ ਲੈਣਾ ਵੀ ਮੁਹਾਲ ਹੋ ਗਿਆ ਹੈ। ਇਹ ਮੁੱਦਾ ਅੱਜ ਵਿਧਾਨ ਸਭਾ ਵਿੱਚ ਹਲਕਾ ਵਿਧਾਇਕ ਜੰਗੀ ਲਾਲ ਮਹਾਜ਼ਨ ਵਲੋਂ ਉਠਾਇਆ ਗਿਆ ਹੈ। ਸੀਪੀਆਈ (ਐੱਮ) ਦੇ ਤਹਿਸੀਲ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਕੂੜੇ ਦਾ ਪ੍ਰਬੰਧ ਕਰਨ ਲਈ ਨਗਰ ਕੌਂਸਲ ਗੰਭੀਰ ਨਹੀਂ ਹੈ ਕਿਉਂਕਿ ਇਹ ਕੁਝ ਅਫਸਰਾਂ ਤੇ ਸਿਆਸੀ ਲੋਕਾਂ ਦੀ ਕਮਾਈ ਦਾ ਜ਼ਰੀਆ ਬਣਿਆ ਹੋਇਆ ਹੈ।

Advertisement

ਕੌਂਸਲ ਦੇ ਈਓ ਨੇ ਦੋਸ਼ ਨਕਾਰੇ

ਨਗਰ ਕੌਂਸਲ ਦੇ ਈਓ ਮਦਨ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਠਾਨਕੋਟ ਦੇ ਕੂੜਾ ਡੰਪ ਵੱਲੋਂ ਉੱਥੇ ਕੂੜਾ ਸੁੱਟਣ ਤੋਂ ਅਚਾਨਕ ਮਨ੍ਹਾਂ ਕਰ ਦੇਣ ਕਰਕੇ ਅਜਿਹੀ ਸਮੱਸਿਆ ਪੈਦਾ ਹੋਈ ਹੈ। ਕੌਂਸਲ ਵੱਲੋਂ ਨੇੜਲੇ ਪਿੰਡਾਂ ਵਿੱਚ ਕਰੀਬ 3 ਥਾਵਾਂ ਦੀ ਸ਼ਨਾਖਤ ਕੀਤੀ ਗਈ ਸੀ, ਪਰ ਲੋਕਾਂ ਦੇ ਵਿਰੋਧ ਕਾਰਨ ਉੱਥੇ ਕੂੜਾਂ ਡੰਪ ਨਹੀਂ ਬਣਾਇਆ ਜਾ ਸਕਿਆ। ਬੀਤੇ ਦਿਨ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਕੁਝ ਹੋਰ ਥਾਂਵਾਂ ਦੇਖੀਆਂ ਗਈਆਂ ਹਨ, ਜਲਦ ਹੀ ਬਦਲਵੇਂ ਪ੍ਰਬੰਧ ਕਰਕੇ ਕੂੜਾ ਸ਼ਹਿਰ ਤੋਂ ਬਾਹਰ ਸੁੱਟਿਆ ਜਾਵੇਗਾ।

Advertisement
Advertisement