For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਲਖਵੀਰ ਰਾਏ ਨੇ ਪੰਚਾਇਤਾਂ ਨੂੰ ਗਰਾਂਟਾਂ ਵੰਡੀਆਂ

08:39 AM Aug 04, 2023 IST
ਵਿਧਾਇਕ ਲਖਵੀਰ ਰਾਏ ਨੇ ਪੰਚਾਇਤਾਂ ਨੂੰ ਗਰਾਂਟਾਂ ਵੰਡੀਆਂ
ਸਰਹਿੰਦ ’ਚ ਪੰਚਾਇਤਾਂ ਨੂੰ ਚੈੱਕ ਦਿੰਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ। -ਫੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ , 3 ਅਗਸਤ
ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡ. ਲਖਬੀਰ ਸਿੰਘ ਰਾਏ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਹਿੰਦ ਦੇ ਦਫ਼ਤਰ ਵਿਚ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 95 ਲੱਖ ਦੀ ਰਾਸ਼ੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਪੰਚਾਇਤਾਂ ਨੂੰ ਬਿਨਾਂ ਪੱਖਪਾਤ ਤੋਂ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਮੰਢੌਰ ਨੂੰ 6 ਲੱਖ, ਚਨਾਲੋਂ ਨੂੰ 4, ਤਰਖਾਣ ਮਾਜਰਾ ਨੂੰ 2, ਦਾਲੋਮਾਜਰਾ ਨੂੰ 2, ਬਰਕਤਪੁਰ ਨੂੰ 5, ਜਲਬੇੜੀ ਧੁੰਮੀ ਨੂੰ 2, ਬੁੱਚੜੇ ਨੂੰ 3, ਬੀੜ ਭਮਾਰਸੀ ਨੂੰ 5, ਗੁਣੀਆਂ ਮਾਜਰਾ ਨੂੰ 7, ਪੰਜੋਲਾ ਨੂੰ 2, ਦਿੱਤੂਪੁਰ ਫ਼ਕੀਰਾਂ ਨੂੰ 3, ਸਾਨੀਪੁਰ ਨੂੰ 2, ਕੋਟਲਾ ਜੱਟਾਂ ਨੂੰ 5, ਸਿੱਧੂਪੁਰ ਨੂੰ 7, ਮੂਲੇਪੁਰ ਨੂੰ 6, ਪੰਜੋਲੀ ਕਲਾਂ ਨੂੰ 5, ਮੀਰਪੁਰ ਨੂੰ 2, ਸਿੱਧਵਾਂ ਨੂੰ 2, ਹੁਸੈਨਪੁਰਾ ਨੂੰ 4, ਨੌਲੱਖਾ ਨੂੰ 11, ਸੰਗਤਪੁਰ ਸੋਢੀਆਂ ਨੂੰ 5 ਅਤੇ ਰਾਜਿੰਦਰ ਨਗਰ ਨੂੰ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਅਤੇ ਬਾਕੀ ਪੰਚਾਇਤਾਂ ਨੂੰ ਵੀ ਜਲਦ ਚੈੱਕ ਦਿੱਤੇ ਜਾਣਗੇ। ਇਸ ਮੌਕੇ ਪੀਏ ਬਹਾਦਰ ਖਾਂ, ਚੇਅਰਮੈਨ ਗੁਰਵਿੰਦਰ ਢਿੱਲੋਂ, ਗੁਰਸਤਿੰਦਰ ਜੱਲਾ, ਅਸ਼ੀਸ਼ ਅੱਤਰੀ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×