For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਨੇ ਰੱਤਾਖੇੜਾ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ

08:49 AM Jun 25, 2024 IST
ਵਿਧਾਇਕ ਨੇ ਰੱਤਾਖੇੜਾ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ
ਸੜਕ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਲਛਮਣ ਨਾਪਾ।
Advertisement

ਕੇ.ਕੇ ਬਾਂਸਲ
ਰਤੀਆ, 24 ਜੂਨ
ਵਿਧਾਇਕ ਲਕਸ਼ਮਣ ਨਾਪਾ ਨੇ ਰੱਤਾਖੇੜਾ ਡਿਸਟਰੀਬਿਊਟਰੀ (ਨੇੜੇ ਸਰਦੂਲਗੜ੍ਹ ਰੋਡ) ਤੋਂ ਰੱਤਾਖੇੜਾ ਤੱਕ ਬਣਨ ਵਾਲੀ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਗਰਾਮ ਦੌਰਾਨ ਜਦੋਂ ਵਿਧਾਇਕ ਪੁੱਜੇ ਤਾਂ ਉਨ੍ਹਾਂ ਦਾ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਸੜਕ ਨਿਰਮਾਣ ਕਾਰਜ ਲਈ ਧੰਨਵਾਦ ਕੀਤਾ। ਵਿਧਾਇਕ ਲਕਸ਼ਮਣ ਨਾਪਾ ਨੇ ਦੱਸਿਆ ਕਿ ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਯੋਜਨਾ ਤਹਿਤ ਰੱਤਾ ਖੇੜਾ ਡਿਸਟਰੀਬਿਊਟਰੀ (ਨੇੜੇ ਸਰਦੂਲਗੜ੍ਹ ਰੋਡ) ਤੋਂ ਰੱਤਾ ਖੇੜਾ ਤੱਕ 3 ਕਰੋੜ 34 ਲੱਖ 64 ਹਜ਼ਾਰ ਰੁਪਏ ਦੀ ਲਾਗਤ ਨਾਲ ਲਿੰਕ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਆਸ-ਪਾਸ ਦੇ ਸਾਰੇ ਢਾਣੀ ਵਾਸੀਆਂ ਨੂੰ ਆਪਣੀ ਫਸਲ ਮੰਡੀ ਤੱਕ ਲਿਜਾਣ ਵਿਚ ਕਾਫੀ ਮਦਦ ਮਿਲੇਗੀ। ਇਸ ਲਈ ਇਸ ਦੀ ਉਸਾਰੀ ਦਾ ਕੰਮ ਬਹੁਤ ਉੱਚ ਗੁਣਵੱਤਾ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਲੰਬਾਈ 4.40 ਕਿਲੋਮੀਟਰ ਹੋਵੇਗੀ ਅਤੇ ਇਹ ਕੰਮ ਦਸ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਰਤੀਆ ਵਿਧਾਨ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਵੱਲੋਂ ਪਿੰਡ ਦੀਆਂ ਸੜਕਾਂ ਨੂੰ ਕੰਕਰੀਟ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਰਤੀਆ ਹਲਕਾ ਵਿਕਾਸ ਪੱਖੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਰਹੇਗਾ। ਇਸ ਮੌਕੇ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਸਿਹਾਗ, ਸਾਬਕਾ ਸਰਪੰਚ ਆਤਮਾ ਰਾਮ ਕੜਵਾਸਰਾ, ਰਾਮਸਵਰੂਪ ਪ੍ਰਧਾਨ, ਰਾਧੇਸ਼ਿਆਮ, ਸੁਭਾਸ਼ ਰਤਾਖੇੜਾ, ਮੈਂਬਰ ਰੋਹਤਾਸ, ਨਿਰਮਲ, ਸੁਖਵਿੰਦਰ, ਵਿਨੋਦ, ਕੈਲਾਸ਼ ਬੈਨੀਵਾਲ, ਆਤਮਾ ਰਾਮ ਰਾਹੜ, ਸਤਪਾਲ ਲੜੀ, ਕਮਲ, ਸੋਨੀ ਨਾਇਕ, ਨੇਕੀ ਰਾਮ, ਵਿਜੇ ਸਿਹਾਗ, ਵਿਕਾਸ ਸਮੇਤ ਪਿੰਡ ਵਾਸੀ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement