ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡਾਕਟਰਾਂ ਦੇ ਧਰਨੇ ਵਿੱਚ ਪੁੱਜੇ ਵਿਧਾਇਕ ਕੋਹਲੀ

08:34 AM Aug 21, 2024 IST
ਧਰਨੇ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਅਜੀਤਪਾਲ ਸਿੰਘ ਕੋਹਲੀ।-ਫ਼ੋਟੋ ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 20 ਅਗਸਤ
ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਡਾਕਟਰਾਂ ਵੱਲੋਂ ਕੀਤੀ ਹੜਤਾਲ ਵਿੱਚ ਅੱਜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੀ ਹਰ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐੱਸਐੱਸਪੀ ਡਾ. ਨਾਨਕ ਸਿੰਘ, ਵੇਅਰਹਾਊਸ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਸਣੇ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਸਟਾਫ਼ ਦਾ ਸਮੁੱਚਾ ਅਮਲਾ ਸ਼ਾਮਲ ਸੀ।
ਇਸ ਮੌਕੇ ਡਾਕਟਰਾਂ ਵੱਲੋਂ ਦੱਸੀਆਂ ਮੰਗਾਂ ’ਤੇ ਬੋਲਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਕਿਸੇ ਵੀ ਡਾਕਟਰ ਨਾਲ ਵਧੀਕੀ ਬਰਦਾਸ਼ਤ ਨਹੀਂ ਹੋਵੇਗੀ। ਇਸ ਦੌਰਾਨ ਸੰਘਰਸ਼ੀ ਡਾਕਟਰਾਂ ਨੇ ਆਪਣੀ ਮੰਗਾਂ ਦੁਹਰਾਉਂਦਿਆਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਪੂਰਨ ਤੌਰ ’ਤੇ ਸੀਸੀਟੀਵੀ ਨਾਲ ਲੈਸ ਕੀਤਾ ਜਾਵੇ, ਪੁਲੀਸ ਗਸ਼ਤ ਵਧਾਈ ਜਾਵੇ, ਮਹਿਲਾ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣ, ਹਰ ਪਾਸਿਓਂ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ, ਪੀਸੀਆਰ ਗਸ਼ਤ ਹੋਰ ਤੇਜ਼ ਹੋਵੇ, ਰਾਤ ਸਮੇਂ ਸਾਰੇ ਗੇਟ ਬੰਦ ਕੀਤੇ ਜਾਣ ਅਤੇ ਇੱਕ ਗੇਟ ਖੁੱਲ੍ਹਾ ਰੱਖਿਆ ਜਾਵੇ,ਕਿਊਆਰਟੀ (ਕੁਇਕ ਰਿਐਕਸ਼ਨ ਟੀਮ) ਦਾ ਗਠਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੀਜੀਆਈ ਦੀ ਤਰਜ਼ ‘ਤੇ ਹਸਪਤਾਲ ਅੰਦਰ ਮਰੀਜ਼ਾਂ ਨੂੰ ਮਿਲਣ ਆਉਣ ਵਾਲੇ ਵਾਰਸਾਂ ਦਾ ਕਾਰਡ ਬਣਾਇਆ ਜਾਵੇ। ਡਾਕਟਰਾਂ ਦੀਆਂ ਮੰਗਾਂ ’ਤੇ ਭਰੋਸਾ ਦਿੰਦਿਆਂ ਵਿਧਾਇਕ ਕੋਹਲੀ ਨੇ ਕਿਹਾ ਕਿ ਜਿਸ ਤਰ੍ਹਾਂ ਡਾਕਟਰੀ ਟੀਮ ਕਹੇਗੀ ਉਸੇ ਤਰ੍ਹਾਂ ਕੰਮ ਹੋਵੇਗਾ। ਇਨ੍ਹਾਂ ਮੰਗਾਂ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 10 ਤੋਂ 15 ਦਿਨਾਂ ਅੰਦਰ ਨਤੀਜੇ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ।

Advertisement

Advertisement
Advertisement