ਵਿਧਾਇਕ ਕੋਹਲੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਵੰਡਿਆ
ਪੱਤਰ ਪ੍ਰੇਰਕ
ਪਟਿਆਲਾ, 22 ਜੁਲਾਈ
ਹੜ੍ਹ ਪ੍ਰਭਾਵਿਤ ਛੋਟਾ ਅਰਾਈਂਮਾਜਰਾ ਵਿੱਚ ਅੱਜ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ, ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ, ਐੱਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਤੇ ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ ਦਾ ਧੰਨਵਾਦ ਕੀਤਾ।
ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਦੀ ਅਗਵਾਈ ਹੇਠ ਨਗਰ ਨਿਗਮ ਪਟਿਆਲਾ ਨੂੰ ਹੜ੍ਹ ਪੀੜਤਾਂ ਲਈ ਸਮੱਗਰੀ ਦਿੱਤੀ। ਇਹ ਸਮੱਗਰੀ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ, ਸਹਾਇਕ ਕਮਿਸ਼ਨਰ ਜੀਵਨਜੋਤ ਕੌਰ, ਨਿਗਰਾਨ ਇੰਜਨੀਅਰ ਸਾਮ ਲਾਲ ਗੁਪਤਾ ਨੂੰ ਨਗਰ ਨਿਗਮ ਦਫ਼ਤਰ ਵਿੱਚ ਸੌਂਪੀ ਗਈ।
ਇਸ ਮੌਕੇ ਜਸਵਿੰਦਰ ਸਿੰਘ ਰਿੰਪਾ, ਰਾਜਵੀਰ ਸਿੰਘ, ਰਾਜਿੰਦਰ ਮੋਹਨ ਸਾਰੇ ਬਲਾਕ ਪ੍ਰਧਾਨ, ਲੱਕੀ ਲਹਿਲ, ਰਿਸਵ ਬਘੇਰੀਆ, ਲਖਵੀਰ ਸਿੰਘ, ਭੁਪਿੰਦਰ ਸਿੰਘ, ਜੀਐਸਉਬਰਾਏ, ਗੁਰਬਖਸ ਸਿੰਘ, ਸਾਜਨ, ਬੰਟੀ, ਗੋਰਾ ਲਾਲ ਤੇ ਵਨਿੈ ਕੁਮਾਰ ਮੌਜੂਦ ਸਨ।
ਰਤੀਆ (ਪੱਤਰ ਪ੍ਰੇਰਕ): ਤਹਿਸੀਲਦਾਰ ਵਿਜੇ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਉਪ ਮੰਡਲ ਮੈਜਿਸਟਰੇਟ ਜਗਦੀਸ਼ ਚੰਦਰ ਦੀਆਂ ਹਦਾਇਤਾਂ ਅਨੁਸਾਰ ਪਿੰਡ ਆਇਲਕੀ, ਢਾਣੀ ਸੰਖੂਪੁਰ ਸੋਤਰ, ਢਾਣੀ ਰਾਏਪੁਰ, ਬਖੜਾ ਨਹਿਰ ਆਦਿ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋੜੀਂਦਾ ਰਾਸ਼ਨ ਵੰਡਿਆ। ਉਨ੍ਹਾਂ ਹੜ੍ਹ ਪੀੜਤਾਂ ਨੂੰ ਤੇਲ, ਰਿਫਾਈਂਡ, ਦਾਲਾਂ, ਚਾਵਲ, ਚੀਨੀ, ਆਟਾ, ਬਿਸਕੁਟ ਦੇ ਪੈਕੇਟ, ਆਲੂ ਆਦਿ ਖਾਣ-ਪੀਣ ਦੀਆਂ ਵਸਤੂਆਂ ਵੰਡੀਆਂ।
ਡਾਕਟਰਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਸੌਂਪੇ ਖਾਣੇ ਦੇ ਸੌ ਪੈਕੇਟ
ਪਟਿਆਲਾ: ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਪਟਿਆਲਾ ਨੇ ਅੱਜ ਇੱਥੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਨੁਮਾਇੰਦਿਆਂ ਐਡਵੋਕੇਟ ਰਾਹੁਲ ਸੈਣੀ ਅਤੇ ਜਸਬੀਰ ਗਾਂਧੀ ਨੂੰ ਹੜ੍ਹ ਪ੍ਰਭਾਵਿਤ 100 ਪਰਿਵਾਰਾਂ ਲਈ ਤਿਆਰ ਕੀਤੇ ਰਾਸ਼ਨ ਦੇ ਪੈਕਟ ਸੌਂਪੇ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ, ਜਨਰਲ ਸਕੱਤਰ ਡਾ ਮੋਹਮਦ ਪ੍ਰਵੇਜ਼ ਫਾਰੂਕੀ, ਐਸਐਮਓ ਡਾ ਸੰਜੀਵ ਅਰੋੜਾ, ਡਾ ਪਰਨੀਤ ਕੌਰ, ਡਾ ਗੁਰਚੰਦਨ ਸਿੰਘ, ਡਾ ਸੰਦੀਪ ਸਿੰਘ, ਡਾ ਜਸਪ੍ਰੀਤ ਭੱਟੀ, ਡਾ. ਅਸ਼ੀਸ਼ ਸ਼ਰਮਾ ਤੇ ਡਾ. ਪ੍ਰਤੀਕ ਖੰਨਾ ਆਦਿ ਵੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ