ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਧਾਇਕ ਕਾਕਾ ਬਰਾੜ ਨੇ ਵਿਕਾਸ ਕਾਰਜ ਸ਼ੁਰੂ ਕਰਵਾਏ

07:25 AM Mar 19, 2024 IST
ਵਿਕਾਸ ਕਾਰਜ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ| -ਫੋਟੋ: ਪ੍ਰੀਤ

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਮਾਰਚ
ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕਰੀਬ ਦਰਜਨ ਭਰ ਵਿਕਾਸ ਕਾਰਜ ਸ਼ੁਰੂ ਕਰਵਾਏ| ਇਸ ਮੌਕੇ ਉਨ੍ਹਾਂ ਨਾਲ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ, ਕੌਂਸਲਰ ਇੰਦਰਜੀਤ ਕੌਰ ਜੱਗਾ, ਐਮਸੀ ਮਿੰਟੂ ਕੰਗ, ਐਮਸੀ ਗੁਰਸ਼ਰਨ ਸਿੰਘ ਬਰਾੜ, ਐਮਸੀ ਰਵੀ ਮੋਰੀਆ, ਐਮਸੀ ਹਰਦੀਪ ਸਿੰਘ ਕਾਲਾ, ਟਰੱਕ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਬੱਬਲੂ ਬਰਾੜ, ਇਕਬਾਲ ਸਿੰਘ ਬਰਾੜ, ਜਤਿੰਦਰ ਮਹੰਤ, ਅਜਵਿੰਦਰ ਸਿੰਘ ਰਾਜੂ ਪੂਨੀਆ, ਬਲਾਕ ਪ੍ਰਧਾਨ ਬਲਵਿੰਦਰ ਗਰੋਵਰ, ਕੌਂਸਲ ਦੇ ਈਓ ਰਜ਼ਨੀਸ਼ ਕੁਮਾਰ ਤੇ ਐਸਡੀਓ ਰਮਿੰਦਰਜੀਤ ਸਿੰਘ ਬੇਦੀ ਆਦਿ ਹਾਜ਼ਰ ਸਨ।
ਸ੍ਰੀ ਬਰਾੜ ਨੇ ਦੱਸਿਆ ਕਿ ਵਾਰਡ ਨੰਬਰ 5 ਦੇ ਕੱਚਾ ਥਾਂਦੇਵਾਲਾ ਰੋਡ ਸਥਿਤ ਹਰਗੋਬਿੰਦ ਨਗਰ, ਵਾਰਡ ਨੰਬਰ 13 ਦੀ ਗਰੀਨ ਐਵਨਿਊ ਕਲੋਨੀ, ਵਾਰਡ ਨੰਬਰ 14 ਅਤੇ 15 ਦੀ ਗੁਰਦਿੱਤ ਬਸਤੀ, ਵਾਰਡ ਨੰਬਰ 22 ਦੀ ਗੁਰੂ ਨਾਨਕ ਕਲੋਨੀ, ਵਾਰਡ ਨੰਬਰ 23 ਦੀ ਸੁਭਾਸ਼ ਬਸਤੀ, ਵਾਰਡ ਨੰਬਰ 24 ਸਥਿਤ ਰੇਲਵੇ ਲਾਈਨ ਦੇ ਨਾਲ ਲਗਦੀ ਰਾਮ ਭਗਤੀ ਮਾਰਗ, ਵਾਰਡ ਨੰਬਰ 29 ਦੀ ਆਦਰਸ਼ ਨਗਰ ਗਲੀਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ।

Advertisement

Advertisement
Advertisement