ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਗਵਾ ਮਾਮਲੇ ਵਿੱਚ ਵਿਧਾਇਕ ਐੱਚ.ਡੀ. ਰੇਵੰਨਾ ਗ੍ਰਿਫ਼ਤਾਰ

07:39 AM May 05, 2024 IST
ਐੱਚਡੀ ਰੇਵੰਨਾ

ਬੰਗਲੂਰੂ, 4 ਮਈ
ਅਗਵਾ ਦੇ ਇਕ ਮਾਮਲੇ ਵਿੱਚ ਇੱਥੋਂ ਦੀ ਇਕ ਅਦਾਲਤ ਵੱਲੋਂ ਕਰਨਾਟਕ ਜੇਡੀ(ਐੱਸ) ਦੇ ਵਿਧਾਇਕ ਐੱਚ.ਡੀ. ਰੇਵੰਨਾ ਦੀ ਪੇਸ਼ਗੀ ਜ਼ਮਾਨਤ ਖਾਰਜ ਕੀਤੇ ਜਾਣ ਤੋਂ ਕੁਝ ਹੀ ਮਿੰਟਾਂ ਬਾਅਦ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਧਿਕਾਰੀਆਂ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸੇ ਦੌਰਾਨ ਅੱਜ ਪੁਲੀਸ ਨੇ ਅਗਵਾ ਹੋਈ ਔਰਤ ਨੂੰ ਵੀ ਇਕ ਫਾਰਮਹਾਊਸ ’ਚੋਂ ਲੱਭ ਕੇ ਆਜ਼ਾਦ ਕਰਵਾ ਲਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਸਾਬਕਾ ਮੰਤਰੀ ਐੱਚ.ਡੀ. ਰੇਵੰਨਾ ਨੂੰ ਉਸ ਦੇ ਪਿਤਾ, ਜੇਡੀ (ਐੱਸ) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੀ ਇੱਥੇ ਪਦਮਨਾਭਨਗਰ ਵਿੱਚ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਸਿਟ ਦੇ ਦਫ਼ਤਰ ਲਿਆਂਦਾ ਗਿਆ। ਰੇਵੰਨਾ ਅਤੇ ਉਸ ਦੇ ਭਰੋਸੇਯੋਗ ਸਤੀਸ਼ ਬਾਬੰਨਾ ਖ਼ਿਲਾਫ਼ ਇਕ ਔਰਤ ਨੂੰ ਅਗਵਾ ਕਰਨ ਦੇ ਦੋਸ਼ ਹੇਠ ਵੀਰਵਾਰ ਰਾਤ ਨੂੰ ਮੈਸੂਰੂ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਔਰਤ ਦੇ ਪੁੱਤਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਉਸ ਨੇ ਇਹ ਦੋਸ਼ ਵੀ ਲਗਾਇਆ ਸੀ ਕਿ ਰੇਵੰਨਾ ਦੇ ਪੁੱਤਰ ਅਤੇ ਹਾਸਨ ਲੋਕ ਸਭਾ ਸੀਟ ਤੋਂ ਭਾਜਪਾ-ਜੇਡੀ(ਐੱਸ) ਉਮੀਦਵਾਰ ਪ੍ਰਜਵਲ ਰੇਵੰਨਾ ਨੇ ਉਸ ਦੀ ਮਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਇਸ ਮਾਮਲੇ ਵਿੱਚ ਬਾਬੰਨਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲੀਸ ਦੇ ਸੂਤਰਾਂ ਨੇ ਕਿਹਾ ਕਿ ਮਹਿਲਾ ਨੂੰ ਪ੍ਰਜਵਲ ਖ਼ਿਲਾਫ਼ ਗਵਾਹੀ ਦੇਣ ਤੋਂ ਰੋਕਣ ਲਈ ਅਗਵਾ ਕੀਤਾ ਗਿਆ ਸੀ। ਰੇਵੰਨਾ ਖ਼ਿਲਾਫ਼ ਆਈਪੀਸੀ ਦੀ ਧਾਰਾ 364(ਏ), 365 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਰੇਵੰਨਾ ਨੇ ਇਸ ਮਾਮਲੇ ਵਿੱਚ ਚੁਣੇ ਹੋਏ ਨੁਮਾਇੰਦਿਆਂ ਲਈ ਵਿਸ਼ੇਸ਼ ਅਦਾਲਤ ਵਿੱਚ ਪਹੁੰਚ ਕਰ ਕੇ ਇਸ ਮਾਮਲੇ ਵਿੱਚ ਪੇਸ਼ਗੀ ਜ਼ਮਾਨਤ ਦੀ ਮੰਗ ਕੀਤੀ ਸੀ। ਅਦਾਲਤ ਨੇ ਅੱਜ ਉਸ ਦੀ ਇਹ ਅਰਜ਼ੀ ਖਾਰਜ ਕਰ ਦਿੱਤੀ। ਅੱਜ ਪੁਲੀਸ ਨੇ ਅਗਵਾ ਕੀਤੀ ਹੋਈ ਔਰਤ ਨੂੰ ਇਕ ਫਾਰਮਹਾਊਸ ’ਚੋਂ ਲੱਭ ਕੇ ਆਜ਼ਾਦ ਕਰਵਾ ਲਿਆ। ਇਹ ਫਾਰਮਹਾਊਸ ਰੇਵੰਨਾ ਦੇ ਇਕ ਸਾਥੀ ਦਾ ਹੈ ਜੋ ਕਿ ਮੈਸੂਰ ਜ਼ਿਲ੍ਹੇ ਦੀ ਹੰਸੂਰ ਤਹਿਸੀਲ ਦੇ ਪਿੰਡ ਕਲੇਨਾਹੱਲੀ ਵਿੱਚ ਸਥਿਤ ਹੈ। -ਪੀਟੀਆਈ

Advertisement

ਰੇਵੰਨਾ ਖ਼ਿਲਾਫ਼ ‘ਬਲੂ ਕਾਰਨਰ ਨੋਟਿਸ’ ਜਾਰੀ ਕਰ ਸਕਦੀ ਹੈ ਸੀਬੀਆਈ: ਸਿਟ

ਬੰਗਲੂਰੂ: ਪ੍ਰਜਵਲ ਰੇਵੰਨਾ ਨਾਲ ਜੁੜੇ ‘ਸੈਕਸ ਸਕੈਂਡਲ’ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਧਿਕਾਰੀਆਂ ਨੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੂੰ ਸੂਚਿਤ ਕੀਤਾ ਹੈ ਕਿ ਸੀਬੀਆਈ ਵੱਲੋਂ ਹਾਸਨ ਦੇ ਸੰਸਦ ਮੈਂਬਰ (ਪ੍ਰਜਵਲ) ਖ਼ਿਲਾਫ਼ ‘ਬਲੂ ਕਾਰਨਰ ਨੋਟਿਸ’ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ, ਸਿੱਧਾਰਮੱਈਆ ਨੇ ਸਿਟ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਪ੍ਰਜਵਲ ਰੇਵੰਨਾ ਨੂੰ ਗ੍ਰਿਫ਼ਤਾਰ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਬਿਆਨ ਮੁਤਾਬਕ, ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ, ‘‘ਅਸੀਂ ਉਚਿਤ ਉਪਾਵਾਂ ਦੇ ਨਾਲ ਗ੍ਰਿਫ਼ਤਾਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਸੀਬੀਆਈ ਵੱਲੋਂ ‘ਬਲੂ ਕਾਰਨਰ ਨੋਟਿਸ’ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਨਾਲ ਜਾਂਚ ਵਿੱਚ ਤੇਜ਼ੀ ਆਵੇਗੀ।’’ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਜਿਵੇਂ ਹੀ ਕਿਸੇ ਹਵਾਈ ਅੱਡੇ ਤੋਂ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਰੇਵੰਨਾ ਨੂੰ ਗ੍ਰਿਫ਼ਤਾਰ ਕਰ ਕੇ ਵਾਪਸ ਲਿਆਉਣਗੇ। -ਪੀਟੀਆਈ

ਰਾਹੁਲ ਗਾਂਧੀ ਨੇ ਪੀੜਤ ਮਹਿਲਾਵਾਂ ਦੀ ਮਦਦ ਲਈ ਸਿੱਧਾਰਮੱਈਆ ਨੂੰ ਪੱਤਰ ਲਿਖਿਆ

ਬੰਗਲੂਰੂ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੂੰ ਪੱਤਰ ਲਿਖ ਕੇ ਜੇਡੀ (ਐੱਸ) ਦੇ ਆਗੂ ਪ੍ਰਜਵਲ ਰੇਵੰਨਾ ਦੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਪੀੜਤ ਮਹਿਲਾਵਾਂ ਨੂੰ ਹਰ ਸੰਭਵ ਮਦਦ ਦੇਣ ਨੂੰ ਕਿਹਾ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਨੇ ਸਿੱਧਾਰਮੱਈਆ ਨੂੰ ਲਿਖੇ ਪੱਤਰ ਵਿੱਚ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਮਾੜੇ ਕੰਮਾਂ ਦੀ ਆਲੋਚਨਾ ਕੀਤੀ ਅਤੇ ਉਸ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਹੱਥ ਹੋਣ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ’ਤੇ ਵਰ੍ਹਦਿਆਂ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਅਜਿਹਾ ਲੋਕ ਨੁਮਾਇੰਦਾ ਨਹੀਂ ਦੇਖਿਆ ਜਿਸ ਨੇ ਮਹਿਲਾਵਾਂ ਖ਼ਿਲਾਫ਼ ਹਿੰਸਾ ਦੇ ਮਾਮਲਿਆਂ ’ਤੇ ਲਗਾਤਾਰ ਚੁੱਪ ਵੱਟੀ ਹੋਈ ਹੈ। -ਪੀਟੀਆਈ

Advertisement

Advertisement
Advertisement