For the best experience, open
https://m.punjabitribuneonline.com
on your mobile browser.
Advertisement

ਵਿਧਾਇਕਾ ਵੱਲੋਂ ਸੀਨੀਅਰ ਸਿਟੀਜ਼ਨਾਂ ਦਾ ਸਨਮਾਨ

06:55 AM Oct 03, 2024 IST
ਵਿਧਾਇਕਾ ਵੱਲੋਂ ਸੀਨੀਅਰ ਸਿਟੀਜ਼ਨਾਂ ਦਾ ਸਨਮਾਨ
ਸੀਨੀਅਰ ਸਿਟੀਜ਼ਨਾਂ ਦਾ ਸਨਮਾਨ ਕਰਦੇ ਹੋਏ ਵਿਧਾਇਕਾ ਨਰਿੰਦਰ ਕੌਰ ਭਰਾਜ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਅਕਤੂਬਰ
ਸੀਨੀਅਰ ਸੀਟੀਜ਼ਨ ਭਲਾਈ ਸੰਸਥਾ ਵੱਲੋਂ ਅੰਤਰ ਕੌਮਾਂਤਰੀ ਸੀਨੀਅਰ ਸਿਟੀਜ਼ਨ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸੰਸਥਾ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ ਤੇ ਇੰਜਨੀਅਰ ਪਰਵੀਨ ਬਾਂਸਲ ਚੇਅਰਮੈਨ ਦੀ ਯੋਗ ਅਗਵਾਈ ਅਤੇ ਸ਼ਕਤੀ ਮਿੱਤਲ, ਬਾਲ ਕ੍ਰਿਸ਼ਨ, ਅਵਿਨਾਸ਼ ਸ਼ਰਮਾ, ਰਾਜ ਕੁਮਾਰ ਬਾਂਸਲ ਤੇ ਬਲਦੇਵ ਕ੍ਰਿਸ਼ਨ ਗੁਪਤਾ ਦੀ ਦੇਖ ਰੇਖ ਹੇਠ ਹੋਏ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕਾ ਨਰਿੰਦਰ ਕੌਰ ਨੇ ਸ਼ਮੂਲੀਅਤ ਕੀਤੀ। ਸੰਸਥਾ ਸਰਪ੍ਰਸਤ ਗੁਰਪਾਲ ਸਿੰਘ ਗਿੱਲ, ਜਗਨ ਨਾਥ ਗੋਇਲ, ਦਲਜੀਤ ਸਿੰਘ ਜ਼ਖ਼ਮੀ, ਓਪੀ ਕਪਿਲ, ਸੁਰਿੰਦਰ ਪਾਲ ਗੁਪਤਾ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਭੁਪਿੰਦਰ ਸਿੰਘ ਜੱਸੀ ਦੇ ਬਾਖੂਬੀ ਸਟੇਜ ਸੰਚਾਲਨ ਅਧੀਨ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਅੱਜ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਸੀਨੀਅਰ ਸਿਟੀਜ਼ਨ ਪੂਰਨ ਚੰਦ ਜਿੰਦਲ, ਪ੍ਰਿਥਵੀ ਚੰਦ ਗਾਂਧੀ, ਸਤਵੰਤ ਸਿੰਘ ਮਾਨ, ਸੁਰਿੰਦਰ ਪਾਲ ਸਿੰਘ ਸਿਦਕੀ ਪੀਆਰਓ ਪਿੰਗਲਵਾੜਾ ਸ਼ਾਖਾ ਸੰਗਰੂਰ, ਬਾਲ ਕ੍ਰਿਸ਼ਨ ਗੁਰੂ ਅੰਗਦ ਦੇਵ ਜੀ ਲੰਗਰ ਸੇਵਾ ਸੁਸਾਇਟੀ ਕੈਂਸਰ ਹਸਪਤਾਲ ਤੇ ਰਾਜਿੰਦਰ ਕੁਮਾਰ ਆਦਿ ਸਨਮਾਨ ਕੀਤਾ ਗਿਆ।

Advertisement

Advertisement
Advertisement
Author Image

Advertisement