ਵਿਧਾਇਕ ਵੱਲੋਂ ਜੱਜ ਬਣੀ ਪਵਨਪ੍ਰੀਤ ਦਾ ਸਨਮਾਨ
12:08 PM Nov 06, 2024 IST
Advertisement
ਅਮਲੋਹ: ਹਲਕਾ ਅਮਲੋਹ ਦੇ ਪਿੰਡ ਸਲਾਣੀ ਦੀ ਪਵਨਪ੍ਰੀਤ ਕੌਰ ਧਨੋਆ ਨੂੰ ਹਰਿਆਣਾ ਜੁਡੀਸ਼ੀਅਲ ਪ੍ਰੀਖਿਆ ਵਿੱਚ 34ਵਾਂ ਰੈਂਕ ਹਾਸਲ ਕਰ ਕੇ ਜੱਜ ਬਣਨ ’ਤੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਵੱਲੋਂ ਸਨਮਾਨਿਆ ਗਿਆ। ਉਨ੍ਹਾਂ ਕਿਹਾ ਕਿ ਪਵਨਪ੍ਰੀਤ ਕੌਰ ਦੇ ਜੱਜ ਬਣਨ ਨਾਲ ਹਲਕਾ ਅਮਲੋਹ ਦਾ ਮਾਣ ਵਧਿਆ ਹੈ। ਇਸ ਮੌਕੇ ਪਵਨਪ੍ਰੀਤ ਕੌਰ ਦੇ ਪਿਤਾ ਸੁਖਵੰਤ ਸਿੰਘ ਧਨੋਆ ਅਤੇ ਪਰਿਵਾਰ ਵੱਲੋਂ ਵਿਧਾਇਕ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਬੋਬੀ ਸਲਾਣੀ, ਸੁਖਵੰਤ ਸਿੰਘ ਧਨੋਆ, ਰਣਜੀਤ ਕੌਰ, ਸਰਪੰਚ ਸ਼ਿਵਾਨਾ ਪ੍ਰੀਤ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement
Advertisement