ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਇਕ ਗੁਰਪ੍ਰੀਤ ਗੋਗੀ ’ਤੇ ਕੂੜਾ ਚੁਕਵਾਉਣ ’ਤੇ ਸਿਆਸਤ ਕਰਨ ਦਾ ਦੋਸ਼

08:04 AM Nov 16, 2024 IST
ਮਮਤਾ ਆਸ਼ੂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪੋਸਟ ਦਾ ਸਕਰੀਨ ਸ਼ਾਟ।

ਵਿਧਾਇਕ ’ਤੇ ਗਗਨਦੀਪ ਅਰੋੜਾ
ਲੁਧਿਆਣਾ, 15 ਨਵੰਬਰ
ਸਨਅਤੀ ਸ਼ਹਿਰ ਵਿੱਚ ਅੱਜ ਫਿਰ ਕੂੜੇ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਕੂੜੇ ਦੇ ਮੁੱਦੇ ’ਤੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਘੇਰਦਿਆਂ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਵਿਧਾਇਕ ਗੋਗੀ ਨੇ ਕਮਿਸ਼ਨਰ ਨੂੰ ਕੰਮ ਕਰਨ ਲਈ ਮਨ੍ਹਾਂ ਕਰ ਦਿੱਤਾ ਹੈ। ਇਸ ਕਰਕੇ ਕੂੜਾ ਸੜਕਾਂ ’ਤੇ ਪਇਆ ਹੋਇਆ ਹੈ ਤੇ ਲੋਕ ਕੂੜੇ ਵਿੱਚੋਂ ਲੰਘ ਕੇ ਤਿਉਹਾਰ ਮਨਾਉਣ ਜਾ ਰਹੇ ਹਨ। ਦਰਅਸਲ, ਅੱਜ ਸਵੇਰੇ ਸਾਬਕਾ ਕੌਂਸਲਰ ਮਮਤਾ ਆਸ਼ੂ ਸੈਰ ਕਰਨ ਲਈ ਨਿਕਲੀ ਤਾਂ ਉਨ੍ਹਾਂ ਮਿੱਡਾ ਚੌਕ ’ਤੇ ਕੂੜੇ ਦੇ ਢੇਰ ਦੇਖੇ ਤੇ ਤੁਰੰਤ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਮਮਤਾ ਨੇ ਲਿਖਿਆ, ‘ਐੱਮਐੱਲਏ ਸਾਹਿਬ ਕਹਿੰਦੇ ਹਨ ਕਿ ਮੇਰੇ ਬੰਦੇ ਹੀ ਕੰਮ ਕਰਵਾਉਣਗੇ, ਹੁਣ ਨਗਰ ਨਿਗਮ ਕਮਿਸ਼ਨਰ ਸਾਬ੍ਹ ਕੀ ਕਰਨ, ਸਫ਼ਾਈ ਮੁਹਿੰਮ ’ਤੇ ਵੀ ਰਾਜਨੀਤੀ ਹਾਵੀ।

Advertisement

ਮਮਤਾ ਆਸ਼ੂ, ਗੁਰਪ੍ਰੀਤ ਗੋਗੀ

ਇਹ ਅੱਜ ਦੀ ਮਿੱਢਾ ਚੌਕ ਦੀ ਤਸਵੀਰ ਹੈ, ਜਿਥੇ ਸੜਕ ’ਤੇ ਕੂੜਾ ਪਇਆ ਹੈ। ਸਫ਼ਾਈ ਦਾ ਰੱਬ ਹੀ ਰਾਖਾ।’ ਮਮਤਾ ਆਸ਼ੂ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਹਲਕਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਫੋਟੋ ਵਾਲਾ ਇੱਕ ਪੋਸਟਰ ਸਾਂਝਾ ਕੀਤਾ ਹੈ ਜਿਸ ਵਿੱਚ ਗੋਗੀ ਵੱਲੋਂ ਲਿਖਿਆ ਗਿਆ ਹੈ ਕਿ ਹਲਕੇ ਨੂੰ ਸੁੰਦਰ ਬਣਾਉਣ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਮਮਤਾ ਆਸ਼ੂ ਨੇ ਕਿਹਾ ਕਿ ਸ਼ਹਿਰ ਦੇ ਕਮਿਸ਼ਨਰ ’ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ। ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਸ਼ਹਿਰ ਵਿੱਚ ਸਹੀ ਢੰਗ ਨਾਲ ਕੰਮ ਨਹੀਂ ਕਰ ਪਾ ਰਹੇ ਹਨ। ਮਮਤਾ ਨੇ ਕਿਹਾ ਕਿ ਨਿਗਮ ’ਚ ਸਿਆਸਤਦਾਨਾਂ ਦਾ ਪ੍ਰਭਾਵ ਇਸ ਕਦਰ ਵਧ ਗਿਆ ਹੈ ਕਿ ਜਿੱਥੇ ਵੀ ਵਿਧਾਇਕ ਜਾਂ ਉਨ੍ਹਾਂ ਦੇ ਚਹੇਤੇ ਕਹਿੰਦੇ ਹਨ, ਨਿਗਮ ਮੁਲਾਜ਼ਮ ਉਥੇ ਹੀ ਸਫ਼ਾਈ ਕਰਨ ਜਾਂਦੇ ਹਨ।
ਹੋਰ ਤਾਂ ਹੋਰ, ਜੇਕਰ ਕੋਈ ਆਪਣੀ ਮਰਜ਼ੀ ਨਾਲ ਕਿਤੇ ਕੂੜਾ ਚੁੱਕਦਾ ਹੈ ਤਾਂ ਕੂੜਾ ਤੁਰੰਤ ਉਸ ਥਾਂ ’ਤੇ ਸੁੱਟ ਦਿੱਤਾ ਜਾਂਦਾ ਹੈ। ਮਮਤਾ ਨੇ ਕਿਹਾ ਕਿ ਰਾਜਨੀਤੀ ਦਾ ਪੱਧਰ ਡਿੱਗ ਗਿਆ ਹੈ। ਇਲਾਕੇ ਦੇ ਲੋਕ ਕੂੜੇ ਦੀ ਸਮੱਸਿਆ ਬਾਰੇ ਹਰ ਰੋਜ਼ ਉਨ੍ਹਾਂ ਨੂੰ ਫੋਨ ਕਰਦੇ ਹਨ ਪਰ ਵਿਧਾਇਕ ਨੇ ਬੈਸਟ ਇਲਾਕੇ ਨੂੰ ਵੇਸਟ ਇਲਾਕਾ ਬਣਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੂੜੇ ਨੂੰ ਸੰਭਾਲਣ ਲਈ ਢੁਕਵੇਂ ਪ੍ਰਬੰਧ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਾਲ ਗੱਲ ਕਰਕੇ ਸੰਘਰਸ਼ ਕਰੇਗੀ।

ਮੈਂ ਕਿਸੇ ਮਮਤਾ ਨੂੰ ਨਹੀਂ ਜਾਣਦਾ: ਵਿਧਾਇਕ

ਵਿਧਾਇਕ ਗੁਰਪ੍ਰੀਤ ਗੋਗੀ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਮੈਂ ਸਿਰਫ਼ ਮਮਤਾ ਕੁਲਕਰਨੀ ਅਤੇ ਮਮਤਾ ਬੈਨਰਜੀ ਨੂੰ ਹੀ ਜਾਂਦਾ ਹਾਂ। ਮੈਂ ਕਿਸੇ ਹੋਰ ਮਮਤਾ ਆਸ਼ੂ ਨੂੰ ਨਹੀਂ ਜਾਣਦੀ। ਜਦੋਂ ਪੱਤਰਕਾਰਾਂ ਨੇ ਗੋਗੀ ਤੋਂ ਪੁੱਛਿਆ ਕਿ ਉਹ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਵੱਲੋਂ ਸਾਂਝੀ ਕੀਤੀ ਗਈ ਕੂੜੇ ਦੀ ਫੋਟੋ ਅਤੇ ਵੀਡੀਓ ਬਾਰੇ ਪੁੱਛ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਖੁਦ ਮੰਨਦੇ ਹਨ ਕਿ ਕੂੜੇ ਦੀ ਸਮੱਸਿਆ ਉਨ੍ਹਾਂ ਦੇ ਹਲਕੇ ਵਿੱਚ ਹੈ। ਕੁਝ ਕੰਪੈਕਟਰ ਖਰਾਬ ਹੋ ਗਏ ਹਨ ਪਰ ਜਲਦ ਹੀ ਇਨ੍ਹਾਂ ਦੀ ਮੁਰੰਮਤ ਕਰਵਾ ਕੇ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।

Advertisement

Advertisement