ਵਿਧਾਇਕਾ ਨੇ ਅੰਗਹੀਣਾਂ ਨੂੰ ਸਹਾਇਕ ਉਪਕਰਨ ਵੰਡੇ
11:06 AM Sep 01, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 31 ਅਗਸਤ
ਇੱਥੇ ਅੰਗਹੀਣਾਂ ਨੂੰ ਸਹਾਇਤਾ ਉਪਕਰਨ ਵੰਡਣ ਲਈ ਵਿਸ਼ੇਸ਼ ਸਮਾਰੋਹ ਕਰਵਾਇਆ। ਸਮਾਗਮ ਵਿੱਚ ਵਿਧਾਇਕ ਸੰਤੋਸ਼ ਕਟਾਰੀਆ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਬੀਬੀ ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਜਿਨ੍ਹਾਂ ਲਾਭਪਾਤਰੀਆਂ ਦੀ ਪਹਿਲੇ ਸਮਾਰੋਹ ਵਿੱਚ ਚੋਣ ਕੀਤੀ ਗਈ ਸੀ, ਉਨ੍ਹਾਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਤਿਆਰ ਕੁੱਲ 89 ਸਹਾਇਕ ਉਪਕਰਨ ਵੰਡੇ ਗਏ। ਇਨ੍ਹਾਂ ਵਿੱਚ 15 ਮੋਟਰਾਈਜ਼ਡ ਟਰਾਈਸਾਈਕਲ, 11 ਟਰਾਈਸਾਈਕਲ, 13 ਵ੍ਹੀਲਚੇਅਰ, 1 ਬਰੇਲ ਕਿੱਟ, 1 ਬਰੇਲ ਸਲੇਟ, 1 ਸੁਗਮਿਆ ਕੈਨ, 8 ਬੈਸਾਖੀਆਂ, 2 ਛੜੀਆਂ, 5 ਨਕਲੀ ਅੰਗ ਅਤੇ 12 ਕੈਲੀਪਰ ਅਤੇ 20 ਜਣਿਆਂ ਨੂੰ ਬੀਟੀਈ ਦਿੱਤੇ ਗਏ। ਬਲਾਕ ਪੱਧਰੀ ਸਮਾਰੋਹ ਵਿੱਚ ਅਲਿਮਕੋ ਦੇ ਅਧਿਕਾਰੀ ਅਸ਼ੋਕ ਸਾਹੂ, ਅਨਿਲ, ਰਾਜਕਿਰਨ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਪੂਰਨ ਪੰਕਜ ਸ਼ਰਮਾ ਸੀਡੀਪੀਓ ਅਤੇ ਸਮੂਹ ਸੁਪਵਾਈਜ਼ਰ ਸ਼ਾਮਲ ਸਨ।
Advertisement
Advertisement
Advertisement