ਵਿਧਾਇਕ ਨੇ 41 ਕਾਮਿਆਂ ਨੂੰ ਨਿਯੁਕਤੀ ਪੱਤਰ ਵੰਡੇ
08:35 AM Sep 19, 2023 IST
Advertisement
ਪੱਤਰ ਪ੍ਰੇਰਕ
ਮਾਨਸਾ, 18 ਸਤੰਬਰ
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸਮਾਜਿਕ ਸੁਰੱਖਿਆ ਵਿਭਾਗ ਅਧੀਨ 41 ਕਰਮਚਾਰੀਆਂ ਨੂੰ ਨਿਯੁਕਤੀਆਂ ਪੱਤਰ ਦਿੱਤੇ। ਇਸ ਸਬੰਧੀ ਇਕ ਸਮਾਗਮ ਝੁਨੀਰ ਵਿੱਚ ਕਰਵਾਇਆ ਗਿਆ, ਜਿੱਥੇ ਵਿਧਾਇਕ ਵੱਲੋਂ 38 ਆਂਗਣਵਾੜੀ ਹੈਲਪਰਾਂ ਅਤੇ 3 ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਨਿਯੁਕਤੀ ਪੱਤਰ ਵੰਡਣ ਮੌਕੇ ਵਿਧਾਇਕ ਨਾਲ ਸੀਡੀਪੀਓ ਝੁਨੀਰ ਊਸ਼ਾ ਰਾਣੀ ਵੀ ਮੌਜੂਦ ਸਨ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਅੱਜ ਤੱਕ ਦੇ ਸਰਕਾਰਾਂ ਦੇ ਇਤਿਹਾਸ ਵਿੱਚ ਭਗਵੰਤ ਮਾਨ ਸਰਕਾਰ ਨੇ ਆਪਣੇ ਮੁੱਢਲੇ ਪੜਾਅ ਦੌਰਾਨ ਸਰਕਾਰੀ ਨੌਕਰੀਆਂ ਦੇ ਗੱਫ਼ੇ ਵੰਡੇ ਹਨ। ਇਸ ਮੌਕੇ ਹਰਦੇਵ ਸਿੰਘ ਉਲਕ, ਨਾਜਰ ਸਿੰਘ ਘੁੱਦੂਵਾਲਾ, ਗੁਰਪ੍ਰੀਤ ਗੁਰੀ ਕੋਟੜਾ, ਹਰਦੇਵ ਕੋਰਵਾਲਾ ਵੀ ਮੌਜੂਦ ਸਨ।
Advertisement
Advertisement
Advertisement