For the best experience, open
https://m.punjabitribuneonline.com
on your mobile browser.
Advertisement

ਵਿਧਾਇਕਾ ਅਰੁਣਾ ਚੌਧਰੀ ਨੇ ਪਰਿਵਾਰ ਸਮੇਤ ਪਾਈ ਵੋਟ

11:32 AM Jun 02, 2024 IST
ਵਿਧਾਇਕਾ ਅਰੁਣਾ ਚੌਧਰੀ ਨੇ ਪਰਿਵਾਰ ਸਮੇਤ ਪਾਈ ਵੋਟ
ਵੋਟ ਭੁਗਤਾਉਣ ਉਪਰੰਤ ਆਪਣੇ ਪਰਿਵਾਰ ਤੇ ਸਮਰਥਕਾਂ ਨਾਲ ਮੌਜੂਦ ਵਿਧਾਇਕਾ ਅਰੁਣਾ ਚੌਧਰੀ।
Advertisement

ਸਰਬਜੀਤ ਸਾਗਰ
ਦੀਨਾਨਗਰ, 1 ਜੂਨ
ਦੀਨਾਨਗਰ ਦੀ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਅੱਜ ਸਵੇਰੇ ਪਰਿਵਾਰ ਸਮੇਤ ਪਿੰਡ ਅਵਾਂਖਾ ਦੇ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਇਸ ਮੌਕੇ ਉਨ੍ਹਾਂ ਨਾਲ ਪਤੀ ਅਸ਼ੋਕ ਚੌਧਰੀ, ਪੁੱਤਰ ਅਭਿਨਵ ਚੌਧਰੀ ਅਤੇ ਨੂੰਹ ਸੀਰਤ ਚੌਧਰੀ ਸਮੇਤ ਅਵਾਂਖਾ ਦੀ ਸਾਬਕਾ ਸਰਪੰਚ ਗੀਤਾ ਠਾਕੁਰ ਤੇ ਯਸ਼ਪਾਲ ਠਾਕੁਰ ਵੀ ਮੌਜੂਦ ਸਨ। ਵੋਟ ਪਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰੁਣਾ ਚੌਧਰੀ ਨੇ ਕਿਹਾ ਕਿ ਉਨ੍ਹਾਂ ਵੱਲ ਦੇਖ ਕੇ ਲੋਕਾਂ ਦੇ ਮੁਸਕਰਾਉਂਦੇ ਚਿਹਰੇ ਇਹ ਬਿਆਨ ਕਰ ਰਹੇ ਹਨ ਕਿ ਹਵਾ ਕਾਂਗਰਸ ਦੇ ਹੱਕ ਵਿੱਚ ਚੱਲ ਰਹੀ ਹੈ ਅਤੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਇੱਥੋਂ ਵੱਡੀ ਲੀਡ ਨਾਲ ਬਾਜ਼ੀ ਮਾਰਨਗੇ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ (ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਬਾਦਲ) ਵੱਲੋਂ ਅੱਜ ਧਾਰੀਵਾਲ ਤੋਂ ਨੇੜੇ ਆਪਣੇ ਜੱਦੀ ਪਿੰਡ ਛੋਟੇਪੁਰ ਦੇ ਸਰਕਾਰੀ ਸਕੂਲ ਵਿੱਚ ਬੂਥ ’ਤੇ ਆਪਣੀ ਵੋਟ ਪਾਈ ਗਈ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਦੇ ਦਬਾਅ, ਭੈਅ ਅਤੇ ਲਾਲਚ ਹੇਠ ਆਪਣੇ ਸੰਵਿਧਾਨਕ ਹੱਕ ਵੋਟ ਦਾ ਇਸਤੇਮਾਲ ਕਰਕੇ ਆਪਣੀ ਮਰਜ਼ੀ ਦੇ ਉਲਟ ਵੋਟਾਂ ਪਾ ਕੇ ਬਾਅਦ ਵਿੱਚ ਪੂਰੇ ਪੰਜ ਸਾਲ ਪਛਤਾਉਂਦੇ ਰਹਿੰਦੇ ਹਨ।

Advertisement

ਸੀਚੇਵਾਲ, ਭੱਜੀ ਅਤੇ ਪਰਗਟ ਸਿੰਘ ਸਮੇਤ ਵੱਡੀਆਂ ਸ਼ਖ਼ਸੀਅਤਾਂ ਨੇ ਪਾਈਆਂ ਵੋਟਾਂ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਵੋਟ ਪਾਉਣ ਦੇ ਮਾਮਲੇ ਵਿੱਚ ਵੱਡੀਆਂ ਸ਼ਖ਼ਸੀਅਤਾਂ ਵੀ ਪਿੱਛੇ ਨਹੀਂ ਰਹੀਆਂ। ਉਨ੍ਹਾਂ ਆਪੋ-ਆਪਣੇ ਪੋਲਿੰਗਾਂ ਬੂਥਾਂ ’ਤੇ ਜਾ ਕੇ ਵੋਟਾਂ ਪਾਈਆਂ। ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਪਿੰਡ ਸੀਚੇਵਾਲ ਵਿੱਚ ਪਹਿਲੀ ਵੋਟ ਪਾਈ। ਉਹ ਸਵੇਰੇ 7 ਵਜੇ ਤੋਂ ਪਹਿਲਾਂ ਹੀ ਸਰਕਾਰੀ ਸਕੂਲ ਪਹੁੰਚ ਗਏ ਸਨ ਜਿੱਥੇ ਵੋਟਾਂ ਪੈ ਰਹੀਆਂ ਸਨ। ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਵੋਟ ਪਾਈ। ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਚੋਣ ਲੜਨ ਵਾਲੇ ਅਜਿਹੇ ਉਮੀਦਵਾਰ ਸਨ ਜਿਹੜੇ ਆਪਣੇ-ਆਪ ਨੂੰ ਵੋਟ ਨਹੀਂ ਪਾ ਸਕੇ ਜਦਕਿ ਉਨ੍ਹਾਂ ਨੂੰ ਛੱਡ ਕੇ ਬਾਕੀ 19 ਉਮੀਦਵਾਰਾਂ ਨੇ ਆਪਣੀ ਵੋਟ ਆਪਣੇ-ਆਪ ਨੂੰ ਪਾਈ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਆਪਣੀ ਪਤਨੀ ਰਸ਼ਮੀ ਮਿੱਤਲ ਦੇ ਨਾਲ ਵੋਟ ਪਾਈ। ਸਾਬਕਾ ਓਲੰਪੀਅਨ ਤੇ ਓਲਪਿੰਕ ਵਿੱਚ ਭਾਰਤੀ ਹਾਕੀ ਟੀਮ ਦੀ ਦੋ ਵਾਰ ਅਗਵਾਈ ਕਰ ਚੁੱਕੇ ਵਿਧਾਇਕ ਪਰਗਟ ਸਿੰਘ ਨੇ ਆਪਣੀ ਪਤਨੀ ਤੇ ਪੁੱਤਰ ਨਾਲ ਵੋਟ ਪਾਈ। ਐੱਮਪੀ ਸੁਸ਼ੀਲ ਰਿੰਕੂ ਤੇ ਆਪਣੀ ਪਤਨੀ ਸੁਨੀਤਾ ਰਿੰਕੂ ਨਾਲ ਵੋਟ ਪਾਈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ, ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ, ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਸੈਂਟਰਲ ਟਾਊਨ ਦੇ ਬੂਥ ਵਿੱਚ ਆਪਣੀ ਵੋਟ ਪਾਈ, ਵਿਧਾਇਕ ਸ਼ੀਤਲ ਅੰਗੁਰਾਲ, ਰਮਨ ਅਰੋੜਾ, ਬਾਵਾ ਹੈਨਰੀ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਆਪਣੀਆਂ ਵੋਟਾਂ ਪਾਈਆਂ।

Advertisement
Author Image

Advertisement
Advertisement
×