ਅਦਾਲਤ ਵਿੱਚ ਪੇਸ਼ ਹੋਏ ਵਿਧਾਇਕ ਅੰਗੁਰਾਲ
08:43 AM Aug 25, 2023 IST
ਜਲੰਧਰ: ਜਲੰਧਰ ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਅੱਜ ਸੀਜੇਐਮ ਅਮਿਤ ਗਰਗ ਦੀ ਅਦਾਲਤ ’ਚ ਪੇਸ਼ ਹੋਏ। ਪੇਸ਼ੀ ਮਗਰੋਂ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਆਪਣਾ ਪਾਸਪੋਰਟ ਜਮ੍ਹਾਂ ਕਰਵਾ ਦਿੱਤਾ ਹੈ ਅਤੇ ਜੁਰਮਾਨੇ ਦੀ ਰਾਸ਼ੀ ਭਰ ਦਿੱਤੀ ਹੈ। ਜ਼ਮਾਨਤ ਲਈ ਮੁਚੱਲਕਾ ਵੀ ਭਰ ਦਿੱਤਾ ਹੈ। ਵਿਧਾਇਕ ਨੇ ਕਿਹਾ ਕਿ ਹਾਈ ਕੋਰਟ ਵਲੋਂ ਜ਼ਮਾਨਤ ਲਈ ਰੱਖੀਆਂ ਸ਼ਰਤਾਂ ਉਨ੍ਹਾਂ ਨੇ ਪੂਰੀਆਂ ਕਰ ਦਿੱਤੀਆਂ ਹਨ ਤੇ ਉਹ ਹੁਣ ਪਹਿਲੀ ਸਤੰਬਰ ਨੂੰ ਜਾਣਕਾਰੀ ਦੇਣਗੇ। ਵਿਧਾਇਕ ਖ਼ਿਲਾਫ਼ ਹਰਮਿੰਦਰ ਕੌਰ ਮਿੰਟੀ ਖ਼ਿਲਾਫ਼ ਗਲਤ ਭਾਸ਼ਾ ਵਰਤਣ, ਪੈਲੇਸ ਅੰਦਰ ਗੋਲੀਆਂ ਚਲਾਉਣ ਤੇ ਨਵੀਂ ਬਾਰਾਦਰੀ ਪੁਲੀਸ ਸਟੇਸ਼ਨ ਘੇਰਨ ਦੇ ਦੋਸ਼ ਹੇਠ ਕੇਸ ਚੱਲ ਰਹੇ ਹਨ। ਇਨ੍ਹਾਂ ਕੇਸਾਂ ’ਚ ਵਿਧਾਇਕ ਵਲੋਂ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ, ਜਿਸ ਸਬੰਧ ’ਚ ਉਹ ਅੱਜ ਅਦਾਲਤ ਪੇਸ਼ ਹੋਏ ਸਨ।
Advertisement
Advertisement