ਵਿਧਾਇਕ ਤੇ ਡੀਐੱਸਪੀ ਨੇ ਪੀਰ ਬਾਬਾ ਦੀ ਮਜ਼ਾਰ ’ਤੇ ਚਾਦਰ ਚੜ੍ਹਾਈ
10:50 AM Dec 20, 2024 IST
ਹਰਜੀਤ ਸਿੰਘ
ਡੇਰਾਬੱਸੀ, 19 ਦਸੰਬਰ
ਡੀਐੱਸਪੀ ਦਫਤਰ ਮੁਬਾਰਕਪੁਰ ਵਿੱਚ ਸਥਿਤ ਬਾਬਾ ਬੁੱਢਣ ਸ਼ਾਹ ਦੀ ਮਜ਼ਾਰ ’ਤੇ ਡੀਐੱਸਪੀ ਡੇਰਾਬੱਸੀ ਬਿਕਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸਬ-ਡਿਵੀਜ਼ਨ ਦੀ ਪੁਲੀਸ ਵੱਲੋਂ 25ਵਾਂ ਸਲਾਨਾ ਭੰਡਾਰਾ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ’ਤੇ ਮਜ਼ਾਰ ’ਤੇ ਚਾਦਰ ਚੜ੍ਹਾਈ। ਪੁਲੀਸ ਵੱਲੋਂ ਲੰਗਰ ਵਿੱਚ ਆਪ ਸੇਵਾ ਕੀਤੀ ਗਈ। ਮਜ਼ਾਰ ਦੇ ਸੇਵਾਦਾਰ ਨੇ ਦੱਸਿਆ ਕਿ 1999 ਵਿੱਚ ਇਹ ਦਰਗਾਹ ਇਥੇ ਸਥਾਪਤ ਕੀਤੀ ਗਈ ਸੀ ਜਿਸਦੀ ਇਲਾਕੇ ਵਿੱਚ ਕਾਫੀ ਮਾਨਤਾ ਹੈ। ਉਨ੍ਹਾਂ ਨੇ ਕਿਹਾ ਕਿ ਦੂਰ ਦਰਾਡੇ ਤੋਂ ਇਥੇ ਸੰਗਤ ਇਥੇ ਮੱਥਾ ਟੇਕਣ ਅਤੇ ਮੰਨਤ ਮੰਨਣ ਲਈ ਆਉਂਦੀ ਹੈ। ਇਸ ਮੌਕੇ ਡੇਰਾਬੱਸੀ ਥਾਣਾ ਮੁਖੀ ਮਨਦੀਪ ਸਿੰਘ, ਲਾਲੜੂ ਥਾਣਾ ਮੁਖੀ ਆਕਾਸ਼ਦੀਪ ਸਿੰਘ ਅਤੇ ਹੰਡੇਸਰਾ ਥਾਣਾ ਮੁਖੀ ਰਣਬੀਰ ਸਿੰਘ, ਮੁਬਾਰਕਪੁਰ ਚੌਂਕੀ ਇੰਚਾਰਜ ਅਤੇ ਨਾਹਰ ਚੌਂਕੀ ਇੰਚਾਰਜ ਸਣੇ ਹੋਰ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Advertisement
Advertisement