ਮਿਜ਼ੋਰਮ: ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਹੜਤਾਲ ਦਾ ਐਲਾਨ
07:43 AM Oct 21, 2024 IST
Advertisement
ਆਇਜ਼ੌਲ, 20 ਅਕਤੂਬਰ
ਮਿਜ਼ੋਰਮ ਵਿੱਚ ਵਪਾਰਕ ਵਾਹਨ ਮਾਲਕਾਂ ਨੇ ਤੇਲ ਕੀਮਤਾਂ ਵਿੱਚ ਕਟੌਤੀ ਦੀ ਮੰਗ ਨੂੰ ਲੈ ਕੇ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਪਹਿਲੀ ਸਤੰਬਰ ਤੋਂ ਪੈਟਰੋਲ ਦੀ ਕੀਮਤ 93.93 ਰੁਪਏ ਤੋਂ ਵਧ ਕੇ 99.24 ਰੁਪਏ ਜਦਕਿ ਡੀਜ਼ਲ ਦੀ ਕੀਮਤ 82.62 ਰੁਪਏ ਤੋਂ ਵਧਾ ਕੇ 88.02 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਮਿਜ਼ੋਰਮ ਸਰਕਾਰ ਨੇ 17 ਅਕਤੂਬਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਤੇਲ ਦੀਆਂ ਕੀਮਤਾਂ ’ਚ ਵਾਧੇ ਨੂੰ ਵਾਪਸ ਨਹੀਂ ਲਵੇਗੀ। ਇਸ ਫ਼ੈਸਲੇ ਦੇ ਵਿਰੋਧ ’ਚ ਵਪਾਰਕ ਵਾਹਨ ਮਾਲਕਾਂ ਦੀਆਂ 11 ਐਸੋਸੀਏਸ਼ਨਾਂ ਨੇ 23 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਸੱਦਾ ਦਿੱਤਾ ਹੈ। -ਪੀਟੀਆਈ
Advertisement
Advertisement