ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਲਵਾੜਾ ਦਾ ਮੀਤਪਾਲ ਕੈਨੇਡਾ ਪੁਲੀਸ ਵਿੱਚ ਅਫਸਰ ਬਣਿਆ

07:43 AM Apr 25, 2024 IST
ਵਿਨੀਪੈੱਗ ਵਿੱਚ ਮੀਤਪਾਲ ਸਿੰਘ ਤੇ ਪੁਲੀਸ ਅਫ਼ਸਰ।

ਪੱਤਰ ਪ੍ਰੇਰਕ
ਤਲਵਾੜਾ, 24 ਅਪਰੈਲ
ਸ਼ਹਿਰ ਦੇ ਕਾਰੋਬਾਰੀ ਪਰਿਵਾਰ ਦੇ ਪੁੱਤਰ ਮੀਤਪਾਲ ਸਿੰਘ ਨੇ ਕੈਨੇਡਾ ਦੀ ਵਿਨੀਪੈੱਗ ਪੁਲੀਸ ਵਿੱਚ ਬਤੌਰ ‘ਕਰੈਕਸ਼ਨ ਅਫ਼ਸਰ’ ਵਜੋਂ ਅਹੁਦਾ ਸੰਭਾਲਿਆ ਹੈ। ਮੀਤਪਾਲ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਹ 2017 ਵਿੱਚ ਕੈਨੇਡਾ ਪੜ੍ਹਨ ਗਿਆ ਸੀ ਅਤੇ ਉੱਥੇ ਹੀ ਰੈੱਡ ਰਿਵਰ ਕਾਲਜ ਵਿਨੀਪੈੱਗ ਤੋਂ ਆਟੋਮੋਟਿਵ ਟੈਕਨੀਸ਼ੀਅਨ ਵਿੱਚ ਗਰੈਜੂਏਸ਼ਨ ਕੀਤੀ ਸੀ। ਉਸ ਨੇ ਮੁੱਢਲੀ ਸਿੱਖਿਆ ਬੀਬੀਐੱਮਬੀ ਡੀਏਵੀ ਸਕੂਲ ਤਲਵਾੜਾ ਤੋਂ ਹਾਸਿਲ ਕੀਤੀ ਸੀ। ਮੀਤਪਾਲ ਸਿੰਘ ਨੇ ਲੰਘੇ ਸਾਲ ਨਵੰਬਰ ਵਿੱਚ ਕੈਨੇਡਾ ਪੁਲੀਸ ਦਾ ਟੈਸਟ ਪਾਸ ਕੀਤਾ ਅਤੇ ਹੁਣ ਉਸ ਦੀ ਬਤੌਰ ਕਰੈਕਸ਼ਨ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਬੈਚ ਵਿੱਚ ਉਹ ਇਕਲੌਤਾ ਸਿੱਖ ਨੌਜਵਾਨ ਹੈ, ਜਿਸ ਨੇ ਆਪਣੀ ਡਿਊਟੀ ਪੂਰੇ ਸਿੱਖੀ ਸਰੂਪ ਵਿੱਚ ਜੁਆਇਨ ਕੀਤੀ ਹੈ।

Advertisement

Advertisement
Advertisement